ਬੁੱਧਵਾਰ ਨੂੰ IPL 2023 ਦੇ 36ਵੇਂ ਮੈਚ ‘ਚ ਕੋਹਲੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਮੌਜੂਦਾ ਕ੍ਰਿਕਟ ‘ਚ ਸਾਰੇ ਫਾਰਮੈਟਾਂ ਦਾ ਸਰਵੋਤਮ ਬੱਲੇਬਾਜ਼ ਕਿਉਂ ਮੰਨਿਆ ਜਾਂਦਾ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਓਪਨਿੰਗ ਕਰਨ ਆਏ ਕੋਹਲੀ ਨੇ 37 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।Virat Kohli created history
ਇਸ ਦੇ ਨਾਲ ਹੀ ਕੋਹਲੀ ਨੇ ਚਿੰਨਾਸਵਾਮੀ ਸਟੇਡੀਅਮ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ ਹੈ। ਵਿਰਾਟ ਕੋਹਲੀ ਕਿਸੇ ਇੱਕ ਮੈਦਾਨ ‘ਤੇ 3000 ਟੀ-20 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਦੇ ਨਾਂ ਚਿੰਨਾਸਵਾਮੀ ਸਟੇਡੀਅਮ ‘ਚ 3015 ਦੌੜਾਂ ਹਨ, ਜੋ ਕਿ ਟੀ20 ਕ੍ਰਿਕਟ ਇਤਿਹਾਸ ‘ਚ ਕਿਸੇ ਵੀ ਇਕ ਵੈਨਿਊ (ਖੇਡ ਸਟੇਡੀਅਮ) ‘ਤੇ ਸਭ ਤੋਂ ਜ਼ਿਆਦਾ ਦੌੜਾਂ ਹਨVirat Kohli created history
also read :- ਪੰਜ ਤੱਤਾਂ ‘ਚ ਵਿਲੀਨ ਹੋਏ ਸਾਬਕਾ CM ‘ਪ੍ਰਕਾਸ਼ ਸਿੰਘ ਬਾਦਲ’, ਹਰ ਅੱਖ ‘ਚੋਂ ਵਗੇ ਹੰਝੂ
ਕੋਹਲੀ ਨੇ ਇਸ ਨਾਲ ਬੰਗਲਾਦੇਸ਼ੀ ਕ੍ਰਿਕਟਰ ਮੁਸ਼ਫਿਕਰ ਰਹੀਮ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਮੈਦਾਨ ਵਿੱਚ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਮੁਸ਼ਫਿਕੁਰ ਰਹੀਮ ਦੇ ਨਾਂ ਸੀ। ਸ਼ੇਰੇ ਬੰਗਲਾ ਸਟੇਡੀਅਮ ‘ਚ ਉਸ ਨੇ ਕੁੱਲ 2989 ਟੀ-20 ਦੌੜਾਂ ਬਣਾਈਆਂ ਸਨ, ਜਦਕਿ ਕੋਹਲੀ ਨੇ ਹੁਣ ਇਹ ਰਿਕਾਰਡ ਤੋੜ ਦਿੱਤਾ ਹੈ।Virat Kohli created history
ਕਿਸੇ ਮੈਦਾਨ ‘ਤੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਬੱਲੇਬਾਜ਼
1. ਵਿਰਾਟ ਕੋਹਲੀ – 3015 (ਚਿੰਨਾਸਵਾਮੀ ਸਟੇਡੀਅਮ)
2. ਮੁਸ਼ਫਿਕੁਰ ਰਹੀਮ – 2989 (ਸ਼ੇਰੇ ਬੰਗਲਾ ਸਟੇਡੀਅਮ)
3. ਮਹਿਮੂਦੁੱਲਾ – 2813 (ਸ਼ੇਰੇ ਬੰਗਲਾ ਸਟੇਡੀਅਮ)
4. ਐਲੇਕਸ ਹੇਲਸ – 2749 (ਟਰੈਂਟ ਬ੍ਰਿਜ ਸਟੇਡੀਅਮ)
5. ਤਮੀਮ ਇਕਬਾਲ – 2706 (ਸ਼ੇਰੇ ਬੰਗਲਾ ਸਟੇਡੀਅਮ)