ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚਾਰੂ ਐਂਬੂਲੈਂਸ ਸੇਵਾ ਲਈ ਕੰਟਰੋਲ ਰੂਮ ਸਥਾਪਤ

ਪਟਿਆਲਾ (ਮਾਲਕ ਸਿੰਘ ਘੁੰਮਣ ): ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮਰੀਜ਼ਾਂ ਲਈ ਸੁਚਾਰੂ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪੱਧਰ ਸਮੇਤ ਸਬ ਡਵੀਜਨ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਬਾਰੇ ਅੱਜ ਦੇਰ ਸ਼ਾਮ ਏਡੀਸੀ (ਸ਼ਹਿਰੀ ਵਿਕਾਸ) ਗੌਤਮ ਜੈਨ, ਸਾਰੇ ਐੱਸਡੀਐੱਮਜ਼, ਸਿਵਲ ਸਰਜਨ ਡਾ. ਦਲਬੀਰ ਕੌਰ ਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐੱਚਐੱਸ ਰੇਖੀ ਤੇ ਸਮੂਹ ਐੱਸਐੱਮਓਜ਼ ਨਾਲ ਇਕ ਆਨ-ਲਾਈਨ ਮੀਟਿੰਗ ਕਰਕੇ ਐਂਬੂਲੈਂਸ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਕਿਸੇ ਹੰਗਾਮੀ ਹਾਲਤ ਵਿਚ ਮਰੀਜਾਂ ਨੂੰ ਲੋੜ ਪੈਣ ‘ਤੇ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਜ਼ਿਲ੍ਹੇ ‘ਚ ਸਥਾਪਤ ਕੀਤੇ ਇਨ੍ਹਾਂ ਕੰਟਰੋਲ ਰੂਮਜ਼ ਨਾਲ ਸੰਪਰਕ ਕਰਨ ‘ਤੇ ਲੋੜਵੰਦ ਮਰੀਜ਼ ਨੂੰ ਤੁਰੰਤ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਵਾਈ ਜਾਵੇਗੀ ਤਾਂ ਕਿ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਲਈ ਪਟਿਆਲਾ ਸਿਵਲ ਸਰਜਨ ਦਫ਼ਤਰ ਵਿਖੇ ਫੋਨ ਨੰਬਰ 0175-5128793 ਨੂੰ ਕੇਂਦਰੀ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸਬ ਡਵੀਜ਼ਨ ਹਸਪਤਾਲ ਰਾਜਪੁਰਾ ਵਿਖੇ ਫੋਨ ਨੰਬਰ 8556907297 ਅਤੇ ਸਮਾਣਾ ਵਿਖੇ ਫੋਨ ਨੰਬਰ- ਜਦੋਂਕਿ ਸਬ ਡਵੀਜ਼ਨ ਹਸਪਤਾਲ ਨਾਭਾ ‘ਚ ਫੋਨ ਨੰਬਰ 9988883181 ਤੇ 01765-226361 ਤੇ ਸਮਾਣਾ ਸਬ ਡਵੀਜ਼ਨ ਹਸਪਤਾਲ ਵਿਖੇ ਫੋਨ ਨੰਬਰ 9855235948 ਹੈ ਜਦਕਿ ਸ਼ੁਤਰਾਣਾ ਅਤੇ ਪਾਤੜਾਂ ਵਿਖੇ ਫੋਨ ਨੰਬਰ 8437408272 ਤੇ 9521298213 ਜਾਰੀ ਕੀਤੇ ਗਏ ਹਨ। ਦੁੱਧਨਸਾਧਾਂ ਹਸਪਤਾਲ ਵਿਖੇ 9914631169 ਨੰਬਰ ਜਾਰੀ ਕੀਤਾ ਗਿਆ ਹੈ। ਇਸ ਤੋਂ ਬਿਨਾਂ ਮਾਤਾ ਕੌਸ਼ਲਿਆਂ ਹਸਪਤਾਲ ‘ਚ 0175-2222481 ਜਦਕਿ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਵੀ ਫੋਨ ਨੰਬਰ 0175-2212552 ਐਂਬੂਲੈਂਸ ਕੰਟਰੋਲ ਰੂਮ ਵਜੋਂ ਜਾਰੀ ਕੀਤੇ ਗਏ ਹਨ।

[wpadcenter_ad id='4448' align='none']