ਜ਼ਿਲ੍ਹਾ ਪੱਧਰੀ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁਨਰਹੇੜੀ ਦੇ ਖਿਡਾਰੀਆਂ ਨੇ ਪੀਟੀਆਈ ਦਲਜੀਤ ਕੌਰ ਦੀ ਅਗਵਾਈ ਹੇਠ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧੀ ਸਕੂਲ ਪਿੰ੍ਸੀਪਲ ਕੁਲਸ਼ਨ ਸੈਣੀ ਨੇ ਦੱਸਿਆ ਕਿ ਸਕੂਲ ਦੇ ਲੜਕੇ ਅਤੇ ਲੜਕੀਆਂ ਦੀ ਹੈਂਡਬਾਲ ਟੀਮ ਨੇ 14, 17 ਅਤੇ 19 ਸਾਲ ਦੇ ਸਾਰੇ ਵਰਗਾਂ ‘ਚ ਗੋਲਡ ਮੈਡਲ ਹਾਸਲ ਕੀਤੇ ਹਨ। ਸਰਕਲ ਕਬੱਡੀ ‘ਚ ਲੜਕੀਆਂ ਦੇ 19 ਸਾਲ ਉਮਰ ਵਰਗ ਅਤੇ ਲੜਕਿਆਂ ਦੇ 17 ਸਾਲ ਉਮਰ ਵਰਗ ‘ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤੇ ਹਨ।
ਇਸੇ ਤਰ੍ਹਾਂ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਕੁੱਲ 28 ਗੋਲਡ ਮੈਡਲ ਅਤੇ 7 ਸਿਲਵਰ ਮੈਡਲ ਸਕੂਲ ਦੀ ਝੋਲੀ ਪਾਏ। ਇਨਾਂ੍ਹ ਵਿੱਚੋਂ ਭੁਨਰਹੇੜੀ ਸਕੂਲ ਦੇ 23 ਖਿਡਾਰੀਆਂ ਦੀ ਰਾਜ ਪੱਧਰੀ ਖੇਡ ਮੁਕਾਬਲਿਆਂ ‘ਚ ਚੋਣ ਹੋਈ ਹੈ। ਸਕੂਲ ਪਿੰ੍ਸੀਪਲ ਕੁਲਸ਼ਨ ਸੈਣੀ ਨੇ ਇਸ ਮੌਕੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਫਲਤਾ ਦਾ ਸਿਹਰਾ ਸਕੂਲ ਦੇ ਪੀਟੀਆਈ ਅਧਿਆਪਕਾ ਦਲਜੀਤ ਕੌਰ ਦੀ ਯੋਗ ਅਗਵਾਈ ਅਤੇ ਮਾਰਗ ਦਰਸ਼ਨ ਨੂੰ ਦਿੱਤਾ ਅਤੇ ਉਨਾਂ੍ਹ ਨੂੰ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ। ਅਧਿਆਪਕਾ ਦਲਜੀਤ ਕੌਰ ਨੇ ਦੱਸਿਆ ਕਿ ਉਨਾਂ੍ਹ ਦੇ ਸਕੂਲ ਦੇ ਵਿਦਿਆਰਥੀ ਹਰ ਸਾਲ ਖੇਡਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਸਟੇਟ ਅਤੇ ਨੈਸ਼ਨਲ ਪੱਧਰ ਤੱਕ ਮੈਡਲ ਹਾਸਲ ਕਰਦੇ ਹਨ। ਇਸ ਮੌਕੇ ਮੈਡਮ ਕਵਲਜੀਤ ਕੌਰ, ਮਾਸਟਰ ਬਖਸ਼ੀਸ਼ ਸਿੰਘ, ਅਵਤਾਰ ਗਿਰ, ਯੋਗੇਸ਼ ਕੁਮਾਰ, ਮਨੀਸ਼ ਕੁਮਾਰ, ਮੈਡਮ ਨੀਰੂ ਸ਼ਰਮਾ, ਇੰਦਰਜੀਤ ਕੌਰ, ਸਤਵਿੰਦਰ ਕੌਰ, ਨਵਦੀਪ ਕੌਰ, ਕੰਵਲਪ੍ਰਰੀਤ ਕੌਰ ਭਾਟੀਆ, ਕਮਲਜੀਤ ਕੌਰ, ਗੁਰਕਿਰਨ ਕੌਰ, ਗੁਰਪ੍ਰਰੀਤ ਕੌਰ ਆਦਿ ਸਮੂਹ ਸਟਾਫ਼ ਨੇ ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਹੌਸਲਾ ਅਫ਼ਜ਼ਾਈ ਕੀਤੀ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।