: ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਹਾਲੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਜਿਮਨਾਸਟਿਕ ਮੁਕਾਬਲੇ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਮਾਹੀ ਨੇ ਅੰਡਰ-14 ਮੁਕਾਬਲੇ ‘ਚ ਇੱਕ ਸੋਨੇ ਦਾ ਤਮਗਾ ਅਤੇ ਇੱਕ ਕਾਂਸਾ ਤਮਗਾ ਜਿੱਤਿਆ ਹੈ। ਇਨਾਂ੍ਹ ਹੀ ਖੇਡਾਂ ‘ਚ ਸਕੂਲ ਦੀਆਂ 2 ਹੋਰ ਖਿਡਾਰਨਾਂ ਨੇ ਅੰਡਰ-19 ਬਾਸਕਟਬਾਲ ਟੀਮ ਅਤੇ 6 ਖਿਡਾਰਨਾਂ ਨੇ ਵਾਲੀਬਾਲ ਟੀਮ ‘ਚ ਹਿੱਸਾ ਲੈ ਕੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸਕੂਲ ਦਾ ਨਾਂ ਚਮਕਾਇਆ ਹੈ। ਇਨਾਂ੍ਹ ਖਿਡਾਰਨਾਂ ਦੇ ਸਕੂਲ ਪਹੁੰਚਣ ‘ਤੇ ਸਕੂਲ ਪਿੰ੍ਸੀਪਲ ਬਲਬੀਰ ਸਿੰਘ ਜੌੜਾ ਨੇ ਆਪਣੇ ਅਸ਼ੀਰਵਾਦੀ ਲਫ਼ਜ਼ਾਂ ਨਾਲ ਖਿਡਾਰਨਾਂ ਦੀਆਂ ਖੇਡ ਪ੍ਰਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਨਾਂ੍ਹ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਟਾਫ ਮੈਂਬਰ ਅਮਨਦੀਪ ਕੌਰ, ਮੈਡਮ ਸੁਮਨ ਸਿੱਧੂ, ਮੈਡਮ ਹਰਪ੍ਰਰੀਤ ਕੌਰ, ਮੈਡਮ ਕਮਲਪ੍ਰਰੀਤ ਕੌਰ, ਜਸਵੰਤ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜਰ ਸਨ।
ਸੂਬਾ ਪੱਧਰੀ ਜਿਮਨਾਸਟਿਕ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ
Date: