ਮਾਨਸਾ, 14 ਫਰਵਰੀ:
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਯਤਨਸ਼ੀਲ ਹੈ। ਆਉਣ ਵਾਲੇ ਦਿਨਾਂ ਵਿਚ ਹਲਕੇ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸ਼ਹਿਰ ਦੀ ਹਦੂਦ ਅੰਦਰ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਲਈ ਬੀਤੇ ਸਮੇਂ ਦੌਰਾਨ ਪਾਸ ਹੋਏ ਠੇਕਿਆਂ ਤੋਂ ਬਾਅਦ ਗਲੀਆਂ ਦੇ ਨਿਰਮਾਣ ਕਾਰਜ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਉਣ ਮੌਕੇ ਕੀਤਾ
ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਜਿਵੇ ਜਿਵੇ ਸਰਕਾਰ ਪਾਸੋਂ ਫੰਡ ਪਹੁੰਚੇਗਾ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਕੁੱਝ ਗਲੀਆਂ ਦੇ ਲੋੜੀਦੇ ਨਿਰਮਾਣ ਲਈ ਟੈਂਡਰ ਪਾਸ ਹੋਏ ਹਨ, ਜਿੰਨ੍ਹਾਂ ਵਿੱਚੋਂ ਅੱਜ ਵਾਰਡ ਨੰਬਰ 3 ਵਿੱਚ 29.18 ਲੱਖ ( ਰਾਜ ਖੋਖਰ ਵਾਲੀ ਗਲੀ ਅਗਰਸੈਨ ਭਵਨ ਤੋਂ ਅੱਗੇ ਵਾਲੀ ਗਲੀ ) ਵਾਰਡ ਨੰਬਰ 4 ਤੇ 5 ਦੀ ਸਾਂਝੀ ਗਲੀ ਵਿੱਚ 46.58 ਲੱਖ ਦੀ ( ਸੈਲ ਟੈਕਸ ਦਫ਼ਤਰ ਦੇ ਨਾਲ ਵਾਲੀ ਗਲੀ ), ਵਾਰਡ ਨੰਬਰ 25 ਵਿੱਚ 17.39 ਲੱਖ ( ਰਣਜੀਤ ਸਾਊਂਡ ਵਾਲੀ ਗਲੀ ) ਅਤੇ ਵਾਰਡ ਨੰਬਰ 27 ਵਿੱਚ 54.85 ਲੱਖ ( ਗੁਰੂ ਨਾਨਕ ਹਸਪਤਾਲ ਦੇ ਨਾਲ ਵਾਲੀ ਗਲੀ – ਮਹੰਤਾਂ ਦੇ ਡੇਰੇ ਤੋਂ ਲੈਕੇ ਭੱਠਾ ਬਸਤੀ ਤੱਕ ) ਦਾ ਅੱਜ ਕੰਮ ਸ਼ੁਰੂ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਘਰ ਤੱਕ ਸਾਫ ਪੀਣ ਯੋਗ ਪਾਣੀ ਪਹੁੰਚਾਉਣ ਦੇ ਮੰਤਵ ਨਾਲ ਸ਼ਹਿਰ ਵਿਚ ਰਹਿੰਦੀਆਂ ਗਲੀਆਂ ਵਿਚ ਪਾਈਪਾਂ ਵੀ ਪਾਈਆਂ ਜਾਣਗੀਆਂ, ਜਿਸ ਨਾਲ ਹਰ ਘਰ ਤੱਕ ਪਾਣੀ ਪਹੁੰਚੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧੀਨ ਜੋ ਵੀ ਵਿਕਾਸ ਕਾਰਜ ਲੋੜੀਦੇ ਹੋਣਗੇ ਉਹ ਭਵਿੱਖ ‘ਚ ਕਰਵਾਏ ਜਾਣਗੇ। ਸ਼ਹਿਰ ਨਿਵਾਸੀਆਂ ਨਾਲ ਕੀਤੇ ਵਾਅਦੇ ਸਾਰੇ ਪੂਰੇ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿਚ ਮਾਨਸਾ ਸ਼ਹਿਰ ਦੀ ਕੋਈ ਵੀ ਗਲੀ ਬਿਨਾਂ ਇੰਟਰਲਾਕਿੰਗ ਨਹੀਂ ਰਹਿਣ ਦਿੱਤੀ ਜਾਵੇਗੀ,
ਇਸ ਮੌਕੇ ਮਾਨਸਾ ਸ਼ਹਿਰ ਦੇ ਵੱਖ ਵੱਖ ਵਾਰਡ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਵਿਧਾਇਕ ਡਾ.ਵਿਜੈ ਸਿੰਗਲਾ ਜੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਨਗਰ ਕੌਂਸਲਰ ਪ੍ਰਧਾਨ ਵਿਜੈ ਕੁਮਾਰ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ।
ਸ਼ਹਿਰ ਦੀਆਂ ਵੱਖ ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਲਈ 1 ਕਰੋੜ 48 ਲੱਖ ਦੀ ਰਾਸ਼ੀ ਦੇ ਟੈਂਡਰ ਪਾਸ
[wpadcenter_ad id='4448' align='none']