ਪਿੰਡ ਘੁਬਾਇਆ ਦੀ 118 ਸਾਲਾ ਇੰਦਰੋ ਬਾਈ ਨੇ ਵੀ ਕੀਤਾ ਮਤਦਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਮਾਨ

Date:

ਫਾਜ਼ਿਲਕਾ, 1 ਜੂਨ
ਲੋਕਤੰਤਰ ਦੇ ਤਿਓਹਾਰ ਲੋਕ ਸਭਾ ਚੋਣਾਂ ਵਿਚ ਹਰੇਕ ਨਾਗਰਿਕ ਨੇ ਉਤਸਾਹ ਨਾਲ ਭਾਗ ਲਿਆ ਹੈ। ਫਾਜਿ਼ਲਕਾ ਜਿ਼ਲ੍ਹੇ ਵਿਚ 118 ਸਾਲਾਂ ਦੀ ਬਜੁਰਗ ਔਰਤ ਇੰਦਰੋ ਬਾਈ ਨੇ ਮਤਦਾਨ ਕਰਕੇ ਆਪਣੇ ਵਤਨ ਦੀ ਸਰਕਾਰ ਚੁਣਨ ਵਿਚ ਆਪਣਾ ਫਰਜ ਨਿਭਾਇਆ ਹੈ।ਇਸ ਬਜੁਰਗ ਮਹਿਲਾ ਨੇ ਪੋਸਟਲ ਬੈਲਟ ਨਾਲ ਵੋਟ ਪਾਈ ਸੀ ਜਿਸ ਉਪਰੰਤ ਜਿ਼ਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਦੇ ਨਿਰਦੇਸ਼ਾਂ ਤੇ ਤਹਿਸੀਲਦਾਰ ਚੌਣਾਂ  ਬਲਵਿੰਦਰ ਸਿੰਘ ਅਤੇ ਕਾਨੂੰਗੋ ਨਵਜੋਤ ਸਿੰਘ ਨੇ ਉਕਤ ਮਹਿਲਾ ਦੇ ਘਰ ਜਾ ਕੇ ਉਸਨੂੰ ਜਿ਼ਲ੍ਹਾਂ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ।
ਜਿਕਰਯੋਗ ਹੈ ਕਿ ਇੰਦਰੋ ਬਾਈ ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਘੁਬਾਇਆ ਦੀ ਰਹਿਣ ਵਾਲੀ ਹੈ ਅਤੇ ਉਸਦਾ ਜਨਮ 1906 ਵਿਚ ਹੋਇਆ ਸੀ। ਜੀਵਨ ਵਿਚ ਅਨੇਕਾ ੳਤਰਾਅ ਚੜਾਅ ਵੇਖਣ ਵਾਲੀ ਇੰਦਰੋ ਬਾਈ ਨੇ ਅੰਗਰੇਜਾਂ ਦਾ ਰਾਜ ਵੀ ਵੇਖਿਆ ਤੇ ਲੋਕਤੰਤਰ ਦੀ ਅਜਾਦ ਫਿਜਾ ਵੀ। ਸਾਇਦ ਇਸੇ ਲਈ ਉਹ ਹਰ ਚੋਣ ਵਿਚ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਲੋਕਤੰਤਰ ਵਿਚ ਮਿਲੇ ਵੋਟ ਦੇ ਅਧਿਕਾਰ ਦੀ ਪ੍ਰਾਪਤੀ ਲਈ ਸਾਡੇ ਦੇਸ਼ ਦੇ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...