1993 Serial Blast Case
ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਮੇਰ ਦੀ ਟਾਡਾ ਅਦਾਲਤ ਨੇ 1993 ਦੇ ਲੜੀਵਾਰ ਬੰਬ ਧਮਾਕੇ ਮਾਮਲੇ ਵਿੱਚ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ ਹੈ। ਮਾਮਲੇ ‘ਚ ਇਰਫਾਨ ਅਤੇ ਹਮੀਦੁਦੀਨ ਨੂੰ ਸਜ਼ਾ ਸੁਣਾਈ ਗਈ ਹੈ।
ਮਾਮਲੇ ਬਾਰੇ ਅਜਮੇਰ ਟਾਡਾ ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਟੁੰਡਾ ਖਿਲਾਫ ਕੋਈ ਸਿੱਧਾ ਸਬੂਤ ਨਹੀਂ ਮਿਲਿਆ ਹੈ। ਇਸ ਲਈ ਉਸ ਨੂੰ ਬਰੀ ਕਰ ਦਿੱਤਾ ਗਿਆ।
READ ALSO: ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ‘ਤੇ ਹਾਈਕੋਰਟ ਸਖ਼ਤ…
ਜ਼ਿਕਰਯੋਗ ਹੈ ਕਿ 1993 ‘ਚ ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਲਖਨਊ, ਕੋਟਾ, ਹੈਦਰਾਬਾਦ, ਸੂਰਤ, ਕਾਨਪੁਰ ਅਤੇ ਮੁੰਬਈ ਦੀਆਂ ਟਰੇਨਾਂ ‘ਚ ਲੜੀਵਾਰ ਬੰਬ ਧਮਾਕੇ ਹੋਏ ਸਨ। ਕਰੀਮ ਟੁੰਡਾ ਇਨ੍ਹਾਂ ਧਮਾਕਿਆਂ ਦਾ ਮੁਲਜ਼ਮ ਸੀ।
1993 Serial Blast Case