Sunday, December 29, 2024

ਕੰਧ ਡਿੱਗਣ ਕਾਰਨ ਛੁੱਟੀਆਂ ‘ਚ ਨਾਨਕੇ ਘਰ ਆਏ 3 ਬੱਚਿਆਂ ਦੀ ਮੌਤ

Date:

3 children died ‘

ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ‘ਚ ਇਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗਣ ਨਾਲ 8 ਬੱਚੇ ਦੱਬ ਗਏ। ਇਸ ਘਟਨਾ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਤਿੰਨੋਂ ਬੱਚੇ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਨਾਨਕੇ ਘਰ ਆਏ ਹੋਏ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪੰਜ ਬੱਚੇ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦੇ ਪਿੰਡ ਖੋਦਨਾ ਕਲਾਂ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦੇ ਪਿੰਡ ਖੋਦਨਾ ਦਾ ਹੈ। ਇੱਥੇ ਸਗੀਰ ਨਾਂ ਦੇ ਵਿਅਕਤੀ ਦਾ ਘਰ ਬਣ ਰਿਹਾ ਸੀ। ਪਰਿਵਾਰ ਦੇ ਬੱਚੇ ਇੱਥੇ ਖੇਡ ਰਹੇ ਸਨ। ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਘਰ ਦੀ ਇੱਕ ਕੰਧ ਡਿੱਗ ਗਈ। ਇਸ ਦੌਰਾਨ ਨੇੜੇ ਖੇਡ ਰਹੇ ਬੱਚੇ ਕੰਧ ਨਾਲ ਟਕਰਾ ਗਏ।ਜਿਨ੍ਹਾਂ ਵਿੱਚ ਛੇ ਬੱਚਿਆਂ ਵਿੱਚ ਆਇਸ਼ਾ (16 ਸਾਲ), ਅਹਾਦ (4 ਸਾਲ), ਹੁਸੈਨ ਪੁੱਤਰ ਇਕਰਾਮ (5 ਸਾਲ), ਆਦਿਲ ਪੁੱਤਰ ਸ਼ੇਰਖਾਨ (8 ਸਾਲ), ਅਲਫਿਜ਼ਾ ਪੁੱਤਰੀ ਮੋਇਨੂਦੀਨ (2 ਸਾਲ), ਸੋਹਣਾ ਪੁੱਤਰੀ ਰਹੀਸ (12 ਸਾਲ) ਵਸੀਲ ਪੁੱਤਰ ਸ਼ੇਰ ਖਾਨ (11 ਸਾਲ), ਸਮੀਰ ਪੁੱਤਰ ਸਗੀਰ (15 ਸਾਲ) ਨੂੰ ਸ਼ਾਮਲ ਹਨ।ਬੱਚਿਆਂ ਦੇ ਦੱਬੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ।3 children died

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੂਨ 2024)

ਪੁਲਿਸ ਅਤੇ ਬਚਾਅ ਕਰਮਚਾਰੀਆਂ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਸਥਾਨਕ ਲੋਕਾਂ ਦੇ ਨਾਲ ਮਲਬੇ ਨੂੰ ਹਟਾਇਆ ਗਿਆ। ਦੱਬੇ ਅੱਠ ਬੱਚਿਆਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਹਸਪਤਾਲ ‘ਚ ਬੱਚਿਆਂ ਦੇ ਇਲਾਜ ਦਾ ਪ੍ਰਬੰਧ ਕੀਤਾ। ਜ਼ਖ਼ਮੀ ਹੋਏ ਅੱਠ ਬੱਚਿਆਂ ਵਿੱਚੋਂ ਤਿੰਨ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਤਿੰਨੋਂ ਬੱਚਿਆਂ ਦੀ ਮੌਤ ਹੋ ਗਈ।3 children died

Share post:

Subscribe

spot_imgspot_img

Popular

More like this
Related

ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਅਹਿਮ ਮੀਲ ਪੱਥਰ ਸਥਾਪਤ

ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ...