Sunday, January 19, 2025

35 ਸਿਖਿਆਰਥੀ ਬਣੇ ਹੁਣ ਲੇਖਾਕਾਰ

Date:

ਲੁਧਿਆਣਾ, 6 ਮਈ (000) – ਅੱਜ 35 ਭਾਗੀਦਾਰਾਂ ਨੇ ਆਰਸੇਟੀ, ਲੁਧਿਆਣਾ ਤੋਂ ‘ਕੰਪਿਊਟਰਾਈਜ਼ਡ ਅਕਾਊਂਟਿੰਗ’ ਦੇ ਸਵੈ-ਰੁਜ਼ਗਾਰ ਕੋਰਸ ਲਈ ਸਰਟੀਫਿਕੇਟ ਪ੍ਰਾਪਤ ਕੀਤਾ ਹੈ।

ਸਾਰੇ ਭਾਗੀਦਾਰਾਂ ਨੇ ਆਪਣੇ ਪੇਸ਼ੇ ਨੂੰ ਅਕਾਊਂਟੈਂਟ ਟੈਲੀ ਪ੍ਰੋਫੈਸ਼ਨਲ ਵਜੋਂ ਚੁਣਿਆ ਹੈ, ਉਨ੍ਹਾਂ ਪੰਜਾਬ ਐਂਡ ਸਿੰਧ ਬੈਂਕ, ਆਰਸੇਟੀ, ਲੁਧਿਆਣਾ ਤੋਂ ਅਤਿ-ਆਧੁਨਿਕ ਸਿਖਲਾਈ ਲਈ ਹੈ।

ਪੀ.ਐਸ.ਬੀ. ਆਰਸੇਟੀ ਸਾਡੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਦੇ 18 ਤੋਂ 45 ਸਾਲ ਦੀ ਉਮਰ ਦੇ ਕਮਜ਼ੋਰ ਵਰਗ ਨੂੰ ਸਵੈ-ਰੁਜ਼ਗਾਰ ਪ੍ਰਦਾਨ ਕਰਦਾ ਹੈ। ਸੰਸਥਾ ਦਾ ਇੱਕ ਏਕੜ ਕੈਂਪਸ ਹੈ ਜਿਸ ਵਿੱਚ ਭਾਗੀਦਾਰਾਂ ਲਈ ਐਡਮਿਨ, ਅਕਾਦਮਿਕ, ਹੋਸਟਲ ਅਤੇ ਕੰਟੀਨ ਦੀਆਂ ਸਹੂਲਤਾਂ ਹਨ, ਸਾਰੇ ਸਿਖਲਾਈ ਪ੍ਰੋਗਰਾਮ, ਖਾਣਾ ਅਤੇ ਰਿਹਾਇਸ਼ ਮੁਫਤ ਹੈ। ਇਸ ਸਮੇਂ ਦੋ ਬੈਚ ਚੱਲ ਰਹੇ ਹਨ ਜਿਸ ਵਿੱਚ ‘ਬਿਊਟੀ ਪਾਰਲਰ ਮੈਨੇਜਮੈਂਟ’ ਅਤੇ ਵੂਮੈਨ ਟੇਲਰਿੰਗ’ ਸ਼ਾਮਲ ਹਨ।

ਸਾਡੇ ਆਉਣ ਵਾਲੇ ਬੈਚ ‘ਫਾਸਟ ਫੂਡ ਸਟਾਲ ਉਦਮੀ’, ਕੰਪਿਊਟਰ ਹਾਰਡਵੇਅਰ ਅਤੇ ਨੈਟਵਰਕਿੰਗ, ਮੋਬਾਈਲ ਰਿਪੇਅਰਿੰਗ, ਪਲੰਬਿੰਗ ਅਤੇ ਸੈਨੇਟਰੀ ਵਰਕਸ, ਏਅਰ ਕੰਡੀਸ਼ਨਿੰਗ ਅਤੇ ਰੈਫ੍ਰਿਜਰੇਸ਼ਨ ਵਰਕ ਅਗਲੇ ਮਹੀਨੇ ਲਈ ਤਹਿ ਕੀਤੇ ਗਏ ਹਨ। ਕੋਈ ਵੀ ਯੋਗ ਚਾਹਵਾਨ ਨੌਜਵਾਨ ਰਜਿਸਟ੍ਰੇਸ਼ਨ ਲਈ ਆਪਣੀ ਅਰਜ਼ੀ ਜਮ੍ਹਾਂ ਕਰਾਉਣ। ਵੈਲੀਡੇਸ਼ਨ ਪ੍ਰੋਗਰਾਮ ਦੌਰਾਨ ਆਰਸੇਟੀ ਦੇ ਡਾਇਰੈਕਟਰ ਪੰਕਜੇਸ਼ ਕੁਮਾਰ ਗੁਪਤਾ ਨੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀ ਆਸ ਨਾਲ ਚੰਗੇ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਵਿੱਚ ਹੁਨਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।

———

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...