ਤੀਸਰੀ ਪੰਜਾਬ ਸਟੇਟ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਘੁੱਦਾ ਵਿਖੇ ਸ਼ਾਨੋ – ਸ਼ੌਕਤ ਨਾਲ ਸੰਪੰਨ

Date:

ਬਠਿੰਡਾ, 22 ਦਸੰਬਰ : ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਵਿਖੇ ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮਹਿਮਾਨ ਗੁਰਮਨਪ੍ਰੀਤ ਸਿੰਘ ਧਾਲੀਵਾਲ ਜ਼ਿਲ੍ਹਾ ਮੈਨੇਜਰ ਮਾਰਕਫੈਡ ਬਠਿੰਡਾ ਅਤੇ ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਤੀਸਰੀ ਪੰਜਾਬ ਸਟੇਟ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ।

ਐਥਲੈਟਿਕਸ ਚੈਂਪੀਅਨਸ਼ਿਪ  ਵਿੱਚ  ਪੰਜਾਬ ਭਰ ਤੋਂ 80 ਪੈਰਾ ਐਥਲੀਟ ਖਿਡਾਰੀ ਹਿੱਸਾ ਲੈਣ ਲਈ ਪਹੁੰਚੇ।

          ਇਸ ਦੌਰਾਨ ਸਭ ਤੋਂ ਪਹਿਲਾਂ ਪੰਜਾਬ ਭਰ ਤੋਂ ਆਏ ਖਿਡਾਰੀਆਂ ਅਤੇ ਸਮੂਹ ਹਾਜ਼ਰੀਨ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ। ਮੁੱਖ ਮਹਿਮਾਨ ਨੇ ਸਾਰੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਦਾ ਆਗਾਜ਼ ਕਰਨ ਦੀ ਇਜ਼ਾਜ਼ਤ ਦਿੱਤੀ।

     ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੇ ਪੈਰਾ ਐਥਲੈਟਿਕਸ ਦੀਆਂ ਖੇਡਾਂ ਲੰਬੀ ਛਾਲ, ਉੱਚੀ ਛਾਲ, ਰੇਸਾਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 5000 ਮੀਟਰ, ਸ਼ਾਟਪੁੱਟ , ਡਿਸਕਸ ਥਰੋ, ਜੈਵਲਿਨ, ਕਲੱਬ ਥਰੋ ਦੇ ਮੁਕਾਬਲੇ ਕਰਵਾਏ ਗਏ। ਸਾਰੇ ਜੇਤੂ ਖਿਡਾਰੀਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਮਹਿਮਾਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਸ਼ਮਿੰਦਰ ਸਿੰਘ ਢਿਲੋਂ, ਦਵਿੰਦਰ ਸਿੰਘ ਟਫ਼ੀ ਬਰਾੜ, ਡਾਕਟਰ ਰਮਨਦੀਪ ਸਿੰਘ, ਕੋਚ ਗਗਨਦੀਪ ਸਿੰਘ, ਜਗਰੂਪ ਸਿੰਘ ਸੂਬਾ, ਗੁਰਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬਰਾੜ, ਯਾਦਵਿੰਦਰ ਕੌਰ,ਜਸਇੰਦਰ ਸਿੰਘ ਆਦਿ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

          ਇਸ ਦੌਰਾਨ ਸ. ਸ਼ਮਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਵਧੀਆ ਖਿਡਾਰੀਆਂ ਨੂੰ 9 ਜਨਵਰੀ ਤੋਂ 13 ਜਨਵਰੀ 2024 ਤੱਕ ਪੀ.ਸੀ.ਆਈ ਵਲੋਂ ਗੋਆ ਵਿਖੇ ਕਾਰਵਾਈ ਜਾਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਪੰਜਾਬ ਵਲੋਂ ਭੇਜਿਆ ਜਾਵੇਗਾ। ਕੁਝ ਜੇਤੂ ਖਿਡਾਰੀਆਂ ਦੀ ਚੋਣ ਨੈਸ਼ਨਲ ਚੈਂਪੀਅਨਸ਼ਿਪ ਗੋਆ ਲਈ ਮੌਕੇ ਤੇ ਹੀ ਕੀਤੀ ਗਈ ਜਿਨ੍ਹਾਂ ਵਿੱਚ ਮਿਥੁਨ ਟੀ 46 ਕੈਟਾਗਰੀ 400 ਮੀਟਰ ਲਈ, ਨਿਸ਼ੂ ਟੀ 46 ਕੈਟਾਗਰੀ 400 ਮੀਟਰ ਲਈ, ਮੁਹੰਮਦ ਯਸੀਰ ਟੀ 46 ਕੈਟਾਗਰੀ ਸ਼ਾਟਪੁੱਟ ਲਈ, ਜਸਪ੍ਰੀਤ ਕੌਰ ਐੱਫ 52 ਕੈਟਾਗਰੀ ਡਿਸਕਸ ਥਰੋ, ਦਰਬਾਰਾ ਸਿੰਘ ਐੱਫ 55 ਕੈਟਾਗਰੀ ਜੈਵਲੀਨ ਲਈ, ਦਰਸ਼ਨਾ ਦੇਵੀ ਐੱਫ 57 ਕੈਟਾਗਰੀ ਡਿਸਕਸ ਥਰੋ, ਪਰਵੀਨ ਕੁਮਾਰ ਟੀ 36 ਕੈਟਾਗਰੀ 200 ਮੀਟਰ, ਵਿਵੇਕ ਸ਼ਰਮਾ ਟੀ 42 ਕੈਟਾਗਰੀ 400 ਲਈ ਆਦਿ ਸ਼ਾਮਿਲ ਹਨ

ਇਸ ਮੌਕੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੱਗਭਗ 20-25 ਖਿਡਾਰੀ ਪੰਜਾਬ ਵਲੋਂ ਗੋਆ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾਣਗੇ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...