Wednesday, January 8, 2025

59 ਸਾਲ ਦੀ ਉਮਰ ‘ਚ ਟੀਵੀ ਅਦਾਕਾਰ ਰਿਤੂਰਾਜ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ

Date:

ਟੀਵੀ ਦੇ ਦਿੱਗਜ ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 59 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਇਨ੍ਹੀਂ ਦਿਨੀਂ ਰਿਤੂਰਾਜ ਸਿੰਘ ਮਸ਼ਹੂਰ ਟੀਵੀ ਸ਼ੋਅ ਅਨੁਪਮਾ ਵਿੱਚ ਨਜ਼ਰ ਆਏ ਸਨ। ਅਦਾਕਾਰ ਦੇ ਅਚਾਨਕ ਦੇਹਾਂਤ ਦੀ ਖ਼ਬਰ ਸੁਣ ਕੇ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਰਿਤੂਰਾਜ ਨੇ ਬਹੁਤ ਸਾਰੇ ਪ੍ਰਸਿੱਧ ਟੀਵੀ ਸ਼ੋਅ ਚ ਆਪਣੀ ਬਾਕਮਾਲ ਅਦਾਕਾਰੀ ਦਾ ਜੌਹਰ ਪੇਸ਼ ਕੀਤਾ ਹੈ |

ਤੁਹਾਨੂੰ ਦੱਸ ਦਈਏ ਕਿ ਰਿਤੂਰਾਜ ਨੂੰ 19 ਫਰਵਰੀ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਦਾਕਾਰ ਲੰਬੇ ਸਮੇਂ ਤੋਂ ਬਿਮਾਰ ਸਨ। ਉਹ ਪੇਟ ਸਬੰਧੀ ਸਮੱਸਿਆਵਾਂ ਤੋਂ ਪੀੜਤ ਸੀ।

ਰਿਤੂਰਾਜ ਸਿੰਘ ‘ਆਪਣੀ ਬਾਤ’, ‘ਜਯੋਤੀ’, ‘ਹਿਟਲਰ ਦੀਦੀ’, ‘ਸ਼ਪਥ’, ‘ਵਾਰੀਅਰ ਹਾਈ’, ‘ਆਹਤ’ ਅਤੇ ‘ਅਦਾਲਤ’, ‘ਦੀਆ ਔਰ ਬਾਤੀ ਹਮ’ ਸਮੇਤ ਕਈ ਮਸ਼ਹੂਰ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ ਇਨ੍ਹਾਂ ਸ਼ੋਅਜ਼ ‘ਚ ਵੱਖ-ਵੱਖ ਕਿਰਦਾਰ ਨਿਭਾਏ ਹਨ। ਰਿਤੂਰਾਜ ਨੇ ਹੁਣ ਤੱਕ ਕਈ ਹਿੰਦੀ ਫਿਲਮਾਂ ‘ਚ ਕੰਮ ਕੀਤਾ ਹੈ, ਜਿਸ ‘ਚ ‘ਰਾਜਨੀਤੀ’, ‘ਬਦਰੀਨਾਥ ਕੀ ਦੁਲਹਨੀਆ’ ਆਦਿ ਫਿਲਮਾਂ ਸ਼ਾਮਲ ਹਨ।

also read :- https://nirpakhpost.com/ayesha-takia-body-shaming/

ਪ੍ਰਸ਼ੰਸਕਾਂ ਦੇ ਨਾਲ-ਨਾਲ ਦਿੱਗਜ ਟੀਵੀ ਹਸਤੀਆਂ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਰੱਬ ਨੇ ਐਕਟਰ ਨੂੰ ਬਹੁਤ ਜਲਦੀ ਬੁਲਾਇਆ। ਇਕ ਹੋਰ ਨੇ ਲਿਖਿਆ, ‘ਅਨੁਪਮਾ ‘ਚ ਉਨ੍ਹਾਂ ਦੀ ਅਦਾਕਾਰੀ ਸ਼ਲਾਘਾਯੋਗ ਰਹੀ ਹੈ। ਮੈਂ ਉਨ੍ਹਾਂ ਦੇ ਕਾਰਨ ਹੀ ਸ਼ੋਅ ਦੇਖਦਾ ਸੀ।

Share post:

Subscribe

spot_imgspot_img

Popular

More like this
Related

ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ੍ਹ 7 ਜਨਵਰੀ 2025 -  ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ...

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਫ਼ਰੀਦਕੋਟ 07 ਜਨਵਰੀ,2025   ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ  ਆਪਣੇ ਗ੍ਰਹਿ...

ਪੰਜਾਬ ਵਿੱਚ ਹੁਣ ਤੱਕ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 7 ਜਨਵਰੀ (   )  ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ...