Wednesday, January 8, 2025

9171 ਹਥਿਆਰ ਜਮਾ ਹੋਏ, ਸਾਂਤਮਈ ਚੋਣਾਂ ਲਈ ਤਿਆਰੀਆਂ ਜਾਰੀ

Date:

ਫਾਜ਼ਿਲਕਾ, 12 ਅਪ੍ਰੈਲ
ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਜ਼ਿਲ੍ਹੇ ਵਿਚ ਚੋਣ ਤਿਆਰੀਆਂ ਤੇਜੀ ਨਾਲ ਜਾਰੀ ਹਨ। ਇਸੇ ਲੜੀ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਦੀ ਪ੍ਰਧਾਨਗੀ ਹੇਠ ਹਥਿਆਰ ਜਮਾਂ ਕਰਵਾਉਣ ਸਬੰਧੀ ਬਣੀ ਸਕਰੀਨਿੰਗ ਕਮੇਟੀ ਦੀ ਬੈਠਕ ਅੱਜ ਹੋਈ। ਇਸ ਵਿਚ ਐਸਪੀ ਸ੍ਰੀ ਰਮਨੀਸ਼ ਚੌਧਰੀ ਵੀ ਹਾਜਰ ਸਨ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਕੇਸ਼  ਕੁਮਾਰ ਪੋਪਲੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 14411 ਕੁੱਲ ਹਥਿਆਰ ਹਨ ਅਤੇ ਇੰਨ੍ਹਾਂ ਵਿਚੋਂ 9171 ਲੋਕਾਂ ਨੇ ਆਪਣੇ ਹਥਿਆਰ ਜਮਾਂ ਕਰਵਾ ਦਿੱਤੇ ਹਨ। ਉਨ੍ਹਾਂ ਨੇਕਿਹਾ ਕਿ ਇਸ ਤੋਂ ਬਿਨ੍ਹਾਂ 25 ਲੋਕਾਂ ਦੀਆਂ ਅਰਜੀਆਂ ਪ੍ਰਾਪਤ ਹੋਈਆਂ ਸਨ ਜਿੰਨ੍ਹਾਂ ਦੀ ਸੁਰੱਖਿਆ ਸਥਿਤੀ ਦਾ ਜਾਇਜਾ ਲੈਣ ਉਪਰੰਤ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਥਿਆਰ ਨੇੜੇ ਦੇ ਪੁਲਿਸ ਥਾਣੇ ਜਾਂ ਮਾਨਤਾ ਪ੍ਰਾਪਤ ਅਸਲਾ ਡੀਲਰ ਕੋਲ ਜਮਾਂ ਕਰਵਾ ਦੇਣ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਸਾਂਤੀਪੂਰਵਕ ਮੁਕੰਮਲ ਕਰਨ ਲਈ ਸਾਰੀਆਂ ਅਗੇਤੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਕੋਈ ਵਿਸੇਸ਼ ਜਰੂਰਤ ਹੋਵੇ ਤਾਂ ਅਜਿਹਾ ਅਸਲਾ ਧਾਰਕ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਕੋਲ ਪਹੁੰਚ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਲੋਕ ਬਿਨ੍ਹਾਂ ਦੇਰੀ ਹਥਿਆਰ ਜਮਾਂ ਕਰਵਾ ਦੇਣ।

Share post:

Subscribe

spot_imgspot_img

Popular

More like this
Related

ਜਲੰਧਰ ਦਿਹਾਤੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦਾ ਕੀਤਾ ਪਰਦਾਫਾਸ਼, ਔਰਤ ਸਮੇਤ ਚਾਰ ਗਿ੍ਫ਼ਤਾਰ

ਜਲੰਧਰ, 8 ਜਨਵਰੀ :    ਅਪਰਾਧਿਕ ਗਤੀਵਿਧੀਆਂ 'ਤੇ ਵੱਡੀ ਕਾਰਵਾਈ ਕਰਦਿਆਂ...

ਸੰਧਵਾਂ ਵੱਲੋਂ ਯੂ.ਟੀ. ਸਲਾਹਕਾਰ ਦੇ ਅਹੁਦੇ ਨੂੰ ਮੁੱਖ ਸਕੱਤਰ ਵਜੋਂ ਮਨੋਨੀਤ ਕਰਨ ਦੇ ਫੈਸਲੇ ਦੀ ਨਿੰਦਾ

ਚੰਡੀਗੜ੍ਹ, 8 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ...

20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 8 ਜਨਵਰੀ 2025 -  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...