ਲੁਟੇਰਿਆ ਨੂੰ ਕਾਬੂ ਕਰਨ ਗਈ ਪੁਲਸ ਤੇ ਲੁਟੇਰਿਆ ਚਲਾਈਆ ਗੋਲੀਆਂ

The robber opened fire on the police
The robber opened fire on the police

ਪੱਤਰਕਾਰ ਕਵਲਜੀਤ ਵਾਂ ਭਿੱਖੀਵਿੰਡ ਤੋ ਖਾਸ ਰਿਪੋਰਟ

ਪੁਲਸ ਨੇ ਜਵਾਬੀ ਕਾਰਵਾਈ ਚ ਇੱਕ ਜਖਮੀ,ਲੁੱਟਖੋਹ ਕੀਤੇ ਸਮਾਨ ਸਮੇਤ ਪਿਸਤੋਲ ਨਾਲ ਲੁੱਟੇਰੇ ਕਾਬੂ,ਜਖਮੀ ਨੂੰ ਪੁਲਸ ਨੇ ਸਿਵਲ ਹਸਪਤਾਲ ਵਿੱਚ ਕਰਵਾਇਆ ਦਾਖਲ

ਮਾਮਲੇ ਸੰਬੰਧੀ ਕੀਤਾ ਜਾ ਰਿਹਾ ਹੈ ਮੁਕਦਮਾ ਦਰਜ

ਲੁੱਟੇਰਿਆ ਨੂੰ ਕਾਬੂ ਕਰਨ ਗਈ ਪੁਲਸ ਤੇ ਲੁੱਟੇਰਿਆ ਵੱਲੋਂ ਗੋਲੀ ਚਲਾਓਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪੁਲਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇੱਕ ਵਿਅਕਤੀ ਜਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੁਲਸ ਨੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ।

READ ALSO :ਲੋਕਾਂ ਨੂੰ ਖੱਜਲ-ਖ਼ੁਆਰ ਕਰ ਕੇ ਆਪਣੇ ਭ੍ਰਿਸ਼ਟ ਸਾਥੀਆਂ ਦੇ ਹੱਕ ਵਿੱਚ ਨਾ ਖੜ੍ਹੋ

ਅੱਜ ਸਵੇਰੇ 10 ਵੱਜ ਕੇ ਕਰੀਬ 19 ਮਿੰਟ ਤੇ ਦੋ ਲੁੱਟੇਰਿਆ ਵੱਲੋਂ ਮੋਟਰਸਾਇਕਲ ਤੇ ਸਵਾਰ ਜਾ ਰਹੇ ਪਤੀ ਪਤਨੀ ਨੂੰ ਘੇਰ ਕੇ ਉਨ੍ਹਾਂ ਦੇ ਬੱਚੇ ਦੇ ਸਿਰ ਤੇ ਪਿਸਤੋਲ ਤਾਨ ਕੇ ਔਰਤ ਦੇ ਕੰਨਾ ਦੀ ਵਾਲੀਆਂ ਓੁਤਾਰ ਲਈਆਂ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੀਸੀਆਰ ਮੁਲਾਜਮਾ ਵੱਲੋਂ ਉਕਤ ਘਟਨਾ ਸੰਬੰਧੀ ਪੀੜਤਾ ਨਾਲ ਗੱਲਬਾਤ ਕਰਦਿਆਂ ਘਟਨਾ ਸੰਬੰਧੀ ਜਾਣਕਾਰੀ ਲਈ ਤਾ ਪੀੜਤ ਕਲਗਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਵਾਰਡ ਨੰ.6 ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚੇ ਸਮੇਤ ਭਿੱਖੀਵਿੰਡ ਤੋਂ ਪੱਟੀ ਨੂੰ ਜਾ ਰਹੇ ਸੀ ਕਿ ਪਿੰਡ ਭੈਣੀ ਗੁਰਮੱਖ ਸਿੰਘ ਨਜ਼ਦੀਕ ਪੀਰ ਦੀ ਜਗਾ ਨਜ਼ਦੀਕ ਦੋ ਬਾਈਕ ਸਵਾਰ ਲੁਟੇਰਿਆ ਨੇ ਉਨ੍ਹਾਂ ਦਾ ਮੋਟਰਸਾਇਕਲ ਰੋਕ ਕੇ ਉਨਾਂ ਦੇ ਲੜਕੇ ਤੇ ਪਿਸਤੋਲ ਤਾਨ ਕੇ ਉਸਦੀ ਪਤਨੀ ਦੇ ਕੰਨ ਦੀ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ । ਜਿਸ ਤੋਂ ਬਾਅਦ ਘਟਨਾ ਸਥਾਨ ਤੇ ਪਹੁੰਚੀ ਅਤੇ ਪੀੜਤ ਪਰਿਵਾਰ ਦੀ ਪੁੱਛਗਿੱਛ ਕਰਨ ਤੋਂ ਬਾਅਦ ਥਾਣਾ ਕੱਚਾ ਪੱਕਾ ਦੀ ਪੀਸੀਆਰ ਟੀਮ ਨੇ ਤੁਰੰਤ ਇਸ ਤੇ ਕਾਰਵਾਈ ਕਰਦਿਆਂ ਲੁੱਟੇਰਿਆ ਦਾ ਪਿੱਛਾ ਕੀਤਾ ਤਾਂ ਲੁਟੇਰਿਆ ਨੇ ਪਿੰਡ ਕੁੱਲੇ ਨਜ਼ਦੀਕ ਪੁਲਸ ਤੇ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਕਰਦਿਆਂ ਪੁਲਸ ਨੇ ਸੈਲਫ ਡਿਫੈਸ ਚ ਕੀਤੀ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ | The robber opened fire on the police

ਜਿਸ ਵਿੱਚ ਮੋਟਰਸਾਇਕਲ ਚਾਲਕ ਮਨਦੀਪ ਸਿੰਘ ਜਖਮੀ ਹੋ ਗਿਆ ਅਤੇ ਮੋਟਰਸਾਇਕਲ ਸੜਕ ਤੇ ਡਿੱਗ ਪਿਆ ਅਤੇ ਪੁਲਸ ਨੇ ਦੋਵਾ ਨੂੰ ਕਾਬੂ ਕਰ ਲਿਆ ਅਤੇ ਜਖਮੀ ਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਜਦ ਕਿ ਗੁਰਸਾਹਿਬ ਸਿੰਘ ਨੂੰ ਕਾਬੂ ਕਰ ਲਿਆ ਜਿਸ ਤੋਂ ਪਿਸਤੋਲ ਤੇ ਇੱਕ ਚੱਲਿਆ ਕਾਰਤੂਸ ਤੇ ਤਿੰਨ ਜਿੰਦਾ ਰੋਦ ਬਰਾਮਦ ਕੀਤੇ ਜਦ ਕਿ ਮਨਦੀਪ ਸਿੰਘ ਪਾਸੋਂ ਲੁੱਟਖੋਹ ਕੀਤੀਆਂ ਵਾਲੀਆਂ ਬਰਾਮਦ ਕੀਤੀਆਂ । ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਲੁੱਟਖੋਹ ਦਾ ਸ਼ਿਕਾਰ ਹੋਇਆ ਪਰਿਵਾਰ ਪੰਜਾਬ ਪੁਲਸ ਦਾ ਧੰਨਵਾਦ ਕਰ ਰਿਹਾ ਹੈ ।The robber opened fire on the police

[wpadcenter_ad id='4448' align='none']