Vietnam Fire Accident: ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਇੱਕ 9 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ‘ਚ 50 ਲੋਕਾਂ ਦੀ ਮੌਤ ਹੋ ਗਈ, ਜਦਕਿ 54 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਫਾਇਰ ਫਾਈਟਰਾਂ ਨੇ ਜ਼ਖਮੀਆਂ ਸਮੇਤ ਕਰੀਬ 70 ਲੋਕਾਂ ਨੂੰ ਬਚਾਇਆ ਹੈ। ਇਸ ਇਮਾਰਤ ਵਿੱਚ ਕਰੀਬ 150 ਲੋਕ ਰਹਿੰਦੇ ਸਨ। ਨਿਊਯਾਰਕ ਟਾਈਮਜ਼ ਮੁਤਾਬਕ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਵੀਅਤਨਾਮ ਨਿਊਜ਼ ਏਜੰਸੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11:30 ਵਜੇ ਵਾਪਰਿਆ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਫਾਇਰ ਫਾਈਟਰਜ਼ ਨੇ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: I.N.D.I.A. ਦੀ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਅੱਜ
ਰਾਤ ਨੂੰ ਲੱਗੀ ਅੱਗ ਤੋਂ ਬਾਅਦ ਦਿਨ ਵੇਲੇ ਇਮਾਰਤ ਵਿੱਚੋਂ ਧੂੰਏਂ ਦੇ ਗੁਬਾਰ ਨਿਕਲਦੇ ਦੇਖੇ ਗਏ। ਏਐਫਪੀ ਦੀਆਂ ਰਿਪੋਰਟਾਂ ਮੁਤਾਬਕ ਇਮਾਰਤ ਦੀਆਂ ਛੋਟੀਆਂ ਬਾਲਕੋਨੀਆਂ ਲੋਹੇ ਨਾਲ ਘਿਰੀਆਂ ਹੋਈਆਂ ਸਨ। ਅਪਾਰਟਮੈਂਟ ਬਲਾਕ ਵਿੱਚ ਸਿਰਫ਼ ਇੱਕ ਨਿਕਾਸ ਸੀ ਅਤੇ ਕੋਈ ਐਮਰਜੈਂਸੀ ਦਰਵਾਜ਼ਾ ਨਹੀਂ ਸੀ। Vietnam Fire Accident:
ਇੱਕ ਸਾਲ ਪਹਿਲਾਂ ਵੀਅਤਨਾਮ ਵਿੱਚ, ਵਪਾਰਕ ਕੇਂਦਰ ਹੋ ਚੀ ਮਿਨਹ ਸਿਟੀ ਵਿੱਚ ਇੱਕ ਤਿੰਨ ਮੰਜ਼ਿਲਾ ਕਰਾਓਕੇ ਬਾਰ ਵਿੱਚ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ ਘੱਟੋ-ਘੱਟ 17 ਲੋਕ ਜ਼ਖਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਬਾਰ ਮਾਲਕ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।
ਸਾਲ 2018 ਵਿੱਚ ਵੀ ਹੋ ਚੀ ਮਿਨਹ ਸਿਟੀ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 2016 ਵਿੱਚ ਹਨੋਈ ਵਿੱਚ ਇੱਕ ਕਰਾਓਕੇ ਇਮਾਰਤ ਵਿੱਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ। Vietnam Fire Accident: