Friday, December 27, 2024

ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ‘ਲਾਈਟਿੰਗ’ ਦੇ ਵਿਸ਼ੇ ਉੱਤੇ ਕਰਵਾਇਆ ਸੈਮੀਨਾਰ

Date:

GNDEC School of Architecture: ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਨੇ ਇੱਕ ਵਿਲੱਖਣ ਅਤੇ ਨਿਵੇਕਲਾ ਉਪਰਾਲਾ ਕਰਦੇ ਹੋਏ ‘ਲਾਈਟਿੰਗ’ ਦੇ ਵਿਸ਼ੇ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ।ਇਸ ਪ੍ਰੋਗਰਾਮ ਵਿਚ ਆਰਕੀਟੈਕਚਰ, ਇੰਟੀਰੀਅਰ ਡਿਜ਼ਾਈਨ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇੰਜ. ਸਰਵਦੀਪ ਸਿੰਘ ਬਸੂਰ,ਪ੍ਰਿੰਸੀਪਲ,ਲੂਸੈਂਟ ਵਰਲਡਵਾਈਡ,ਲੁਧਿਆਣਾ,ਜੋ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਸਾਬਕਾ ਵਿਦਿਆਰਥੀ ਵੀ ਰਹਿ ਚੁੱਕੇ ਹਨ ਅਤੇ ਲਾਈਟਿੰਗ ਉਦਯੋਗ ਵਿੱਚ ਇੱਕ ਪ੍ਰਮੁੱਖ ਹਸਤੀ ਹਨ ਨੇ ਬਤੌਰ ਮਾਹਿਰ ਪ੍ਰੋਗਰਾਮ ਵਿਚ ਹਾਜ਼ਰੀ ਭਰੀ।

ਆਰਕੀਟੈਕਟ ਆਕਾਂਕਸ਼ਾ ਸ਼ਰਮਾ, ਮੁੱਖੀ,ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ, ਨੇ ਇਸ ਦੌਰਾਨ ਇੰਜ.ਸਰਵਦੀਪ ਬਸੂਰ,ਆਰਕੀਟੈਕਟ ਵਰੁਣੇਸ਼ ਕੁਮਰਾ, ਆਰਕੀਟੈਕਟ ਬਲਜੀਤ ਸਿੰਘ, ਕਾਲਜ ਸਟਾਫ਼ ਅਤੇ ਵਿਦਿਆਰਥੀ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ: ਕੋਟਕਪੂਰਾ ‘ਚ ਵੱਡਾ ਹਾਦਸਾ ਯਾਤਰੀਆ ਨਾਲ ਭਰੀ ਬੱਸ ਡਿੱਗੀ ਨਹਿਰ ‘ਚ, 5 ਮੌਤਾਂ ਸਮੇਤ ਕਈਆਂ ਦੀ ਭਾਲ ਜਾਰੀ

ਇੰਜ. ਬਸੂਰ ,ਨੇ ਲਾਈਟਿੰਗ ਦਾ ਪ੍ਰਭਾਵ ਸਾਡੀ ਜ਼ਿੰਦਗੀ , ਸ਼ਰੀਰ ਅਤੇ ਦਿਮਾਗ ਉੱਤੇ ਬਰੀਕੀ ਨਾਲ ਸਮਝਾਇਆ ਅਤੇ ਇਸਦੇ ਨਾਲ ਨਾਲ ਕਲਰ ਰੈਂਡਰਿੰਗ ਇੰਡੈਕਸ, ਵਿਜ਼ੂਅਲ ਕੰਫਰਟ, ਵਿਜ਼ੂਅਲ ਡਿਲਾਈਟ ਅਤੇ ਹੋਰ ਬਹੁਤ ਸਾਰੀਆਂ ਧਾਰਨਾਵਾਂ ‘ਤੇ ਵੀ ਚਾਨਣਾ ਪਾਇਆ।ਇਸ ਦੌਰਾਨ ਉਹਨਾਂ ਦੇ ਕੁਝ ਵੱਡੇ ਪ੍ਰੋਜੈਕਟਾਂ ਦੀ ਝਲਕ ਜਿਨ੍ਹਾਂ ਵਿੱਚ ਐਡੀਸ਼ਨ ਹੋਟਲ, ਚੀਨ,ਕਿਲਾ ਮੁਬਾਰਕ, ਪਟਿਆਲਾ, ਬ੍ਰਿਹਦੇਸ਼ਵਾਰਾ ਮੰਦਿਰ, ਤੰਜਾਵੁਰ ਸ਼ਾਮਲ ਸਨ , ਸਭ ਲਈ ਵਿਲੱਖਣ ਸਿੱਖਿਆ ਦਾ ਸਾਧਨ ਬਣੀ। GNDEC School of Architecture:

ਆਰਕੀਟੈਕਟ ਵਿਵੇਕ ਸਹਿਗਲ ਅਤੇ ਇੰਜ. ਗਗਨਦੀਪ ਸਿੰਘ, ਨੇ ਇੰਜ.ਬਸੂਰ ਦਾ ਆਪਣੀ ਮੁਹਾਰਤ ਨਾਲ ਹਰ ਕਿਸੇ ਦੇ ਗਿਆਨ ਵਿੱਚ ਭਰਪੂਰ ਵਾਧਾ ਕਰਨ ਲਈ ਧੰਨਵਾਦ ਕੀਤਾ। । ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ ਜੀਐਨਡੀਈਸੀ,ਨੇ ਵੀ ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਅਜਿਹੇ ਹੋਰ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਉਤਸ਼ਾਹਿਤ ਕੀਤਾ। GNDEC School of Architecture:

Share post:

Subscribe

spot_imgspot_img

Popular

More like this
Related

ਮੋਹਾਲੀ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਮਾਂ-ਪੁੱਤ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

 Sleeping Mother Son Death ਮੋਹਾਲੀ 'ਚ ਅੰਗੀਠੀ ਬਾਲ ਕੇ ਬੰਦ...

PM ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ , ਜਾਣੋ ਕਦੋਂ ਹੋਵੇਗਾ ਅੰਤਿਮ ਸਸਕਾਰ

Manmohan Singh Death ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ...

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ ‘ਚ ਲਏ ਆਖਰੀ ਸਾਹ

Manmohan Singh Death  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 27 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਸਤਿਗੁਰ ਤੇ...