ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ 62 ਵੀਂ ਸਲਾਨਾ ਐਥਲੈਟਿਕ ਮੀਟ ਦਾ ਕੀਤਾ ਆਯੋਜਨ

Date:

ਸਪੋਰਟਸਮੈਨਸ਼ਿਪ ਅਤੇ ਇੱਕਜੁੱਟਤਾ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, ਗੁਰੂ ਨਾਨਕ ਦੇਵ ਇੰਜੀਨਅਰਿੰਗ ਕਾਲਜ ਨੇ 62 ਵੀਂ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ।

GNE 62nd Annual Athletic Meet ਸਪੋਰਟਸਮੈਨਸ਼ਿਪ ਅਤੇ ਇੱਕਜੁੱਟਤਾ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, ਗੁਰੂ ਨਾਨਕ ਦੇਵ ਇੰਜੀਨਅਰਿੰਗ ਕਾਲਜ ਨੇ 62 ਵੀਂ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ। ਇਹ ਆਯੋਜਨ 2 ਮਾਰਚ 2023 ਨੂੰ ਕਾਲਜ ਦੇ ਸਪੋਰਟਸ ਕੰਪਲੈਕਸ ਵਿਚ ਕੀਤਾ ਗਿਆ ਜੋ ਦੋ ਦਿਨ 2-3 ਮਾਰਚ ਤੱਕ ਚੱਲੇਗਾ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਉਲੰਪਿਕ ਟਾਰਚ ਜਗ੍ਹਾ ਕੇ ਕੀਤੀ ਗਈ।

ਪ੍ਰੋਗਰਾਮ ਵਿੱਚ ਸ. ਗੁਰਬੀਰ ਸਿੰਘ ਸੰਧੂ, ਅਰਜੁਨਾ ਅਵਾਰਡੀ ਅਤੇ ਪ੍ਰਧਾਨ, ਜੈਨਕੋ ਐਲੂਮਨੀ ਐਸੋਸੀਏਸ਼ਨ , ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਝੰਡਾ ਲਹਿਰਾ ਕੇ ਸਪੋਰਟਸ ਮੀਟ ਓਪਨ ਕੀਤੀ। ਓਹਨਾਂ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਅਥਲੀਟਾਂ ਨੂੰ ਨਿਰਪੱਖ ਖੇਡ ਤਹਿਤ ਟੀਮ ਵਰਕ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਖੇਡ ਗਤੀਵਿਧੀਆਂ ਨੂੰ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਦੱਸਿਆ। ਇਸਦੇ ਨਾਲ ਨਾਲ ਓਹਨਾਂ ਕਾਲਜ ਨੂੰ ਸ਼ੂਟਿੰਗ ਰੇਂਜ, ਬਾਸਕਿਟਬਾਲ ਕੋਰਟ, ਲਿਫਟ ਦੇ ਲਈ ਐਲੂਮਨੀ ਫੰਡ ਵਿੱਚੋਂ ਮਦਦ ਦੇਣ ਦੀ ਵੀ ਗੱਲ ਕਹੀ।

ਇਸ ਦੌਰਾਨ ਕਾਲਜ ਭੰਗੜਾ ਟੀਮ ਵੱਲੋਂ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਵੀ ਕੀਤੀ ਗਈ।

ਸਪੋਰਟਸ ਮੀਟ ਦੇ ਪਹਿਲੇ ਦਿਨ 1500 ਮੀਟਰ, 100 ਮੀਟਰ, 110 ਮੀਟਰ ਹਰਡਲਜ਼, ਜੈਵਲਿਨ ਥਰੋਅ, ਹਾਈ ਜੰਪ, ਟਰਿਪਲ ਜੰਪ, 400 ਮੀਟਰ,5000 ਮੀਟਰ, ਰੱਸਾ ਕੱਸੀ,ਸ਼ਾਟ ਪੁੱਟ, 4×400 ਰੀਲੇਅ ਆਦਿ ਮੁਕਾਬਲੇ ਕਰਵਾਏ ਗਏ।

ਡਾ ਸਹਿਜਪਾਲ ਸਿੰਘ ਜੀ, ਪਿ੍ੰਸੀਪਲ, ਜੀ.ਐਨ.ਡੀ.ਈ.ਸੀ, ਨੇ ਪ੍ਰੋਗਰਾਮ ਦੀ ਸਫਲ ਸ਼ੁਰੁਆਤ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਉਚੇਚੇ ਤੌਰ ਤੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੇ
ਨਾਲ ਨਾਲ ਓਹਨਾਂ ਪ੍ਰਬੰਧਕੀ ਕਮੇਟੀ ਜਿੰਨਾ ਵਿਚ ਡਾ. ਜਸਮਨਿੰਦਰ ਸਿੰਘ ਗਰੇਵਾਲ, ਡਾ. ਗੁੰਜਨ ਭਾਰਦਵਾਜ, ਸ਼ਮਿੰਦਰ ਸਿੰਘ ਦੀ ਐਥਲੈਟਿਕ ਮੀਟ ਦਾ ਸਫ਼ਲਤਾ ਪੂਰਵਕ ਆਯੋਜਨ ਕਰਵਾਉਣ ਲਈ ਸ਼ਲਾਘਾ ਕੀਤੀ।

ਸ. ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਵੀ ਖੇਡ ਭਾਵਨਾ ਨੂੰ ਅਪਨਾਉਣ ਦਾ ਸੁਨੇਹਾ ਦਿੱਤਾ।GNE 62nd Annual Athletic Meet

ਮੁਕਾਬਲੇ ਦਾ ਨਾਮ-1500m ਦੌੜ( ਕੁੜੀਆਂ)
ਸਥਾਨ:
ਨਾਮ ਛਾਤੀ ਸ਼ਾਖਾ

  1. ਸੋਮਰਾਜ 258 ME
  2. ਦਵਿੰਦਰ ਕੁਮਾਰ 060 BCA
  3. ਪਵਨ ਸਿੰਘ ਬਿਸ਼ਟ 037 CSE

ਮੁਕਾਬਲੇ ਦਾ ਨਾਮ-1500 m ਦੋੜ (ਮੁੰਡੇ)
ਸਥਾਨ:
ਨਾਮ ਛਾਤੀ ਸ਼ਾਖਾ

  1. ਅਨੁ ਗਰੇਵਾਲ 013 IT
  2. ਅਦਿਤੀ 430 IT
  3. ਕੋਮਲ 240 CE

ਮੁਕਾਬਲੇ ਦਾ ਨਾਮ-ਜੇਵਲੀਨ (ਕੁੜੀਆਂ)
ਸਥਾਨ:

   ਨਾਮ                    ਛਾਤੀ        ਸ਼ਾਖਾ
  1. ਸਿਮਰਨਜੀਤ ਕੌਰ 112 CSE GNE 62nd Annual Athletic Meet
  2. ਰਵਨੀਤ ਗਰੇਵਾਲ 126 EE
  3. ਸਮਰੂਪ 344 CSE

ਮੁਕਾਬਲੇ ਦਾ ਨਾਮ-ਜੇਵਲੀਨ (ਮੁੰਡੇ)
ਸਥਾਨ:
ਨਾਮ ਛਾਤੀ ਸ਼ਾਖਾ

  1. ਇਕਬਾਲ ਸਿੰਘ 589 CSE
  2. ਗਗਨਦੀਪ ਸਿੰਘ 069 ME
  3. ਸੁਮਨ ਸ਼ੇਕਰ 427 CE

ਮੁਕਾਬਲੇ ਦਾ ਨਾਮ-ਲੰਬੀ ਛਾਲ( ਮੁੰਡੇ)
ਸਥਾਨ:
ਨਾਮ ਛਾਤੀ ਸ਼ਾਖਾ

  1. ਮਨਬੀਰ ਸਿੰਘ 264 ME
  2. ਅੰਸ਼ੁਲ ਰਾਠੌਰ 577 BBA
  3. ਅੰਕੁਸ਼ ਠਾਕੁਰ 651 ME

ਮੁਕਾਬਲੇ ਦਾ ਨਾਮ-ਲੰਬੀ ਛਾਲ( ਕੁੜੀਆਂ)
ਸਥਾਨ:
ਨਾਮ ਛਾਤੀ ਸ਼ਾਖਾ

  1. ਅਨੁ ਗਰੇਵਾਲ 013 IT
  2. ਪੁਨੀਤ ਗਰੇਵਾਲ 241 BBA
  3. ਅੰਜਲੀ ਯਾਦਵ 440 B. Architecture

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...