India vs England Women Test Match:ਭਾਰਤ ਬਨਾਮ ਇੰਗਲੈਂਡ ਕੀ ਮਹਿਲਾ ਕ੍ਰਿਕਟ ਟੀਮ ਦੇ ਵਿਚਕਾਰ ਇਕਮਾਤਰ ਟੈਸਟ ਮੈਚ ਚ ਇੰਡੀਆ ਨੇ ਇਗਲੈਂਡ ਦੇ ਚਾਰੋ ਖਾਨੇ ਚਿੱਤ ਕਰ ਦਿੱਤੇ। ਭਾਰਤ ਨੇ ਇੰਗਲੈਂਡ ਨੂੰ 347 ਰਨ ਦੇ ਵੱਡੇ ਅੰਤਰ ਨਾਲ ਹਰਾਇਆ ਹੈ ਇੰਗਲੈਂਡ ਦੇ ਬੱਲੇਬਾਜ਼ ਭਾਰਤ ਦੀ ਮਹਿਲਾ ਟੀਮ ਦੇ ਸਾਹਮਣੇ ਪੂਰੀ ਤਰ੍ਹਾਂ ਨਾਲ ਧਰਾਸ਼ਾਹੀ ਹੋ ਗਈ। ਦੀਪਤੀ ਸ਼ਰਮਾ ਨੇ ਦੂਸਰੀ ਪਾਰੀ ਚ ਸਭ ਤੋਂ ਜ਼ਿਆਦਾ 4 ਵਿਕਟ ਅਪਣੇ ਨਾਮ ਕੀਤੇ। ਇਸਦੇ ਇਲਾਵਾ ਪੂਜਾ ਵਸਤਾਕਾਰ ਨੇ 3 ਵਿਕਟ ਚਟਕਾਏ ਅਤੇ ਇੰਗਲੈਂਡ ਨੂੰ ਕਦੇ ਉਪਰ ਨਹੀਂ ਆਉਣ ਦਿੱਤਾ। ਭਾਰਤ ਨੇ ਦੂਜੀ ਪਾਰੀ ਚ ਇੰਗਲੈਂਡ ਨੂੰ ਸਿਰਫ਼ 131 ਦੌੜਾ ਤੇ ਢੇਰ ਕਰ ਦਿੱਤਾ ਹੈ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ.ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਇੰਗਲੈਂਡ ਨੂੰ ਬੁਰੀ ਤਰ੍ਹਾਂ ਨਾਲ ਧੋਹਿਆ,ਜਿਸ ਕਾਰਨ ਇੰਗਲੈਂਡ ਨੇ 10 ਵਿਕਟਾਂ ਦੇ ਨੁਕਸਾਨ ‘ਤੇ 428 ਦੌੜਾਂ ਬਣਾਈਆਂ। ਭਾਰਤ ਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਕੁੱਲ 6 ਬੱਲੇਬਾਜ਼ਾਂ ਨੇ 30 ਪਲੱਸ ਦਾ ਸਕੋਰ ਬਣਾਇਆ ਸੀ।ਭਾਰਤੀ ਟੀਮ ਦੇ ਕਿਸੇ ਵੀ ਖਿਡਾਰੀ ਨੇ ਸੈਂਕੜਾ ਨਹੀਂ ਲਗਾਇਆ, ਇਸ ਦੇ ਬਾਵਜੂਦ ਭਾਰਤ ਨੇ 428 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ‘ਚ ਇੰਗਲੈਂਡ ਦੀ ਟੀਮ ਸਿਰਫ 136 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਲਈ ਦੀਪਤੀ ਸ਼ਰਮਾ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ। ਇਸ ਤੋਂ ਬਾਅਦ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ।
READ ALSO:ਮੋਹਾਲੀ ‘ਚ ਪੁਲਿਸ ਐਨਕਾਉਂਟਰ, ਕਰਾਸ ਫਾਇਰਿੰਗ ਤੋਂ ਬਾਅਦ 2 ਗੈਂਗਸਟਰ ਕਾਬੂ
ਦੂਜੀ ਪਾਰੀ ‘ਚ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦੀ ਲੋੜ ਸੀ ਪਰ ਇੰਗਲੈਂਡ ਦੀ ਟੀਮ 200 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੀ ਅਤੇ ਸਿਰਫ 131 ‘ਤੇ ਹੀ ਢਹਿ ਗਈ। ਭਾਰਤ ਨੇ ਇਹ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਹੁਣ ਤੱਕ ਕੁੱਲ 39 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ 6 ਮੈਚ ਜਿੱਤੇ ਹਨ। ਅੱਜ ਭਾਰਤ ਦੀ ਇੰਗਲੈਂਡ ਖਿਲਾਫ ਛੇਵੀਂ ਜਿੱਤ ਸੀ। ਇਸ ਦੇ ਨਾਲ ਹੀ ਭਾਰਤ ਨੇ 6 ਮੈਚ ਹਾਰੇ ਹਨ ਅਤੇ 27 ਮੈਚ ਡਰਾਅ ਰਹੇ ਹਨ।
India vs England Women Test Match