ਡਿਪਟੀ ਕਮਿਸ਼ਨਰ ਵੱਲੋੋਂ ਅਬੋਹਰ ਵਿਚ ਬਣ ਰਹੀ ਆਧੁਨਿਕ ਲਾਇਬ੍ਰੇਰੀ ਦੇ ਕੰਮ ਦਾ ਜਾਇਜ਼ਾ

ਅਬੋਹਰ, ਫਾਜਿ਼ਲਕਾ, 25 ਦਸੰਬਰ

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਛੁੱਟੀ ਵਾਲੇ ਦਿਨ ਵੀ ਜਿ਼ਲ੍ਹੇ ਦਾ ਦੌਰਾ ਕਰਦਿਆਂ ਅਬੋਹਰ ਵਿਚ ਨਗਰ ਨਿਗਮ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। fਜਕਰਯੋਗ ਹੈ ਕਿ ਉਨ੍ਹਾਂ ਕੋਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦੇ ਅਹੁਦੇ ਦਾ ਵੀ ਵਾਧੂ ਚਾਰਜ ਹੈ।

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇੱਥੇ ਬਣ ਰਹੇ ਸਬ ਡਵੀਜਨਲ ਕੰਪਲੈਕਸ ਅਤੇ ਅਤਿ ਆਧੂਨਿਕ ਲਾਇਬੇ੍ਰਰੀ ਦੇ ਕੰਮ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਦੋਵੇਂ ਪ੍ਰੋਜੈਕਟ ਅਬੋਹਰ ਸ਼ਹਿਰ ਲਈ ਬਹੁਤ ਮਹੱਤਵਪੂਰਨ ਹਨ ਅਤੇ ਇੰਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇੱਥੇ ਬਣ ਰਹੀ ਲਾਇਬ੍ਰੇਰੀ ਆਪਣੇ ਆਪ ਵਿਚ ਬਹੁਤ ਖਾਸ਼ ਹੋਵੇਗੀ ਅਤੇ ਇਹ ਇਲਾਕੇ ਵਿਚ ਗਿਆਨ ਦਾ ਚਾਣਨ ਵੰਡਣ ਵਾਲਾ ਕੇਂਦਰ ਬਣ ਕੇ ਉਭਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲਾਇਬ੍ਰੇਰੀ ਦੇ ਬਣਨ ਨਾਲ ਇਸ ਇਲਾਕੇ ਦੇ ਨੌਜਵਾਨਾਂ ਨੂੰ ਵਿਸੇਸ਼ ਤੌਰ ਤੇ ਲਾਭ ਹੋਵੇਗਾ ਜਦ ਕਿ ਆਮ ਲੋਕਾਂ ਨੂੰ ਵੀ ਉੱਤਮ ਸਾਹਿਤ ਪੜ੍ਹਨ ਨੂੰ ਮਿਲੇਗਾ।

ਇਸ ਮੌਕੇ ਉਨ੍ਹਾਂ ਨੇ ਨਗਰ  ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਪ੍ਰੋਜੈਕਟਾਂ ਨੂੰ ਤੈਅ ਸਮਾਂ ਹੱਦ ਵਿਚ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਇੰਨ੍ਹਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ।

[wpadcenter_ad id='4448' align='none']