ਰੈਡ ਕਰਾਸ ਨੇ ਬੇਸਹਾਰਾ ਲੋਕਾਂ ਨੂੰ ਵੰਡੇ ਕੰਬਲ

Date:

ਅੰਮ੍ਰਿਤਸਰ 28 ਦਸੰਬਰ 2023

ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਹੱਡ ਚੀਰਵੀਂ ਠੰਡ ਨੂੰ ਵੇਖਦੇ ਹੋਏ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਬੇਸਹਾਰਾ ਗਰੀਬਲੇਬਰ ਅਤੇ ਅੋਰਤਾਂ ਨੂੰ 80 ਕੰਬਲਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਬੇਬੇ ਨਾਨਕੀ (ਬੱਚਾ ਵਾਰਡ) ਗੁਰੂ ਨਾਨਕ ਦੇਵ ਹਸਪਤਾਲ ਵਿਖੇ ਅੋਰਤਾਂ ਨੂੰ 82 ਹਾਈਜੀਨਿਕ ਕਿਟਾਂ ਦੀ ਵੰਡ ਕੀਤੀ ਗਈ ।ਇਸ ਮੌਕੇ ਸ੍ਰੀ ਅਸੀਸਇੰਦਰ ਸਿੰਘਕਾਰਜਕਾਰੀ ਸਕੱਤਰਰੈਡ ਕਰਾਸ ਸੋਸਾਇਟੀ ਅਤੇ ਸਮੂਹ ਰੈਡ ਕਰਾਸ ਸਟਾਫ ਮੌਜੂਦ ਸਨ। ਰੈਡ ਕਰਾਸ ਵਲੋਂ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈਸਾਇਕਲਵਹੀਲ ਚੇਅਰਕੰਨਾਂ ਦੀਆਂ ਮਸ਼ੀਨਾਂਭੋੜੀਆਨਕਲੀ ਅੰਗਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ।ਇਸ ਮੌਕੇ ਤੇ ਸਕੱਤਰਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰਖਣ ਲਈ ਰੈਡ ਕਰਾਸ ਦੇ ਵੱਧ ਤੋਂ ਵੱਧ ਮੈਂਬਰ ਬਣਕੇ ਇਸ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ।

Share post:

Subscribe

spot_imgspot_img

Popular

More like this
Related