Thursday, January 2, 2025

ਪੈਟਰੋਲ ਪੰਪਾਂ ਉਤੇ ਡੋਲੂ-ਬਾਲਟੀਆਂ ਲੈ ਕੇ ਤੇਲ ਲੈਣ ਪੁੱਜ ਰਹੇ ਨੇ ਲੋਕ

Date:

ਟਰੱਕਾਂ ਅਤੇ ਟੈਂਕਰਾਂ ਸਮੇਤ ਬਾਕੀ ਵਪਾਰਕ ਵਾਹਨਾਂ ਦੇ ਡਰਾਈਵਰਾਂ ਨੇ ‘ਹਿੱਟ ਐਂਡ ਰਨ’ ਮਾਮਲਿਆਂ ਨਾਲ ਸਬੰਧਤ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਕੁਝ ਸੂਬਿਆਂ ਵਿਚ ਪੈਟਰੋਲ-ਡੀਜ਼ਲ ਦੀ ਵੱਡੀ ਕਿੱਲਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੇ ਹਾਲਾਤ ਨੂੰ ਵੇਖਦੇ ਹੋਏ ਪੈਟਰੋਲ ਪੰਪਾਂ ਉਤੇ ਵਾਹਨਾਂ ਦੀ ਕਤਾਰਾਂ ਲੱਗ ਗਈਆਂ ਹਨ। Oil with dolu-buckets

ਪੰਜਾਬ ਦੇ ਵੱਡੀ ਗਿਣਤੀ ਪੰਪਾਂ ਉਤੇ ਤੇਲ ਖਤਮ ਹੋ ਗਿਆ ਹੈ ਤੇ ਪੰਪ ਮਾਲਕਾਂ ਨੇ ਬੋਰਡ ਲਗਾ ਦਿੱਤੇ ਹਨ। ਬਠਿੰਡਾ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਵੱਡਾ ਅਸਰ ਪਿਆ ਹੈ। 40% ਪੰਪਾਂ ‘ਤੇ ਤੇਲ ਉਪਲਬਧ ਨਹੀਂ ਹੈ। ਚੰਡੀਗੜ੍ਹ ਵਿੱਚ ਵੀ ਪੈਟਰੋਲ ਪੰਪਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਪੈਟਰੋਲ ਪੰਪਾਂ ‘ਤੇ ਡੀਜ਼ਲ ਅਤੇ ਪੈਟਰੋਲ ਬਹੁਤ ਘੱਟ ਬਚਿਆ ਹੈ।

ਸੰਗਰੂਰ ਵਿੱਚ ਪੈਟਰੋਲ ਪੰਪ ਅੱਗੇ ਤੇਲ ਭਰਵਾਉਣ ਲਈ ਇੱਕ ਕਿਲੋਮੀਟਰ ਤੱਕ ਵਾਹਨਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਇਥੇ ਲੋਕ ਰਸੋਈ ਦੇ ਭਾਂਡਿਆਂ ਵਿਚ ਪੈਟਰੋਲ ਭਰਵਾਉਣ ਲਈ ਪੰਪ ’ਤੇ ਪੁੱਜ ਰਹੇ ਹਨ।Oil with dolu-buckets

ਲੋਕਾਂ ਨੇ ਹੱਥਾਂ ਵਿਚ ਸਟੀਲ ਦੇ ਡੋਲੂ ਤੇ ਬਾਲਟੀਆਂ ਫੜੀਆਂ ਹੋਈਆਂ ਹਨ। ਪੈਟਰੋਲ ਪੰਪਾਂ ਤੋਂ ਤੇੇਲ ਮੁੱਕਣ ਦੇ ਖਦਸ਼ੇ ਕਾਰਨ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ ਹਨ। ਤੇਲ ਪਵਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।

ALSO READ :- ਹਰਿਆਣਾ ਪਹੁੰਚ ਨਵੀਂ ਵੰਦੇ ਭਾਰਤ ਟਰੇਨ, ਅੰਬਾਲਾ ਛਾਉਣੀ ਵਿੱਚ ਸ਼ਾਨਦਾਰ ਸਵਾਗਤ

ਲੋਕ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਲਈ ਲਾਈਨਾਂ ਵਿਚ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਪੰਪਾਂ ‘ਤੇ ਬੱਸ 1 ਦਿਨ ਦਾ ਸਟੌਕ ਬਾਕੀ ਹੈ। ਪੰਪ ਮਾਲਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨਾਂ ਦੀ ਘੱਟ ਵਰਤੋਂ ਕਰਨ।Oil with dolu-buckets

Share post:

Subscribe

spot_imgspot_img

Popular

More like this
Related