Monday, December 23, 2024

ਗੁਰਦਾਸ ਮਾਨ ਅੱਜ ਮਨਾ ਰਹੇ ਜਨਮ ਦਿਨ, ਜਾਣੋਂ ਉਹਨਾਂ ਦੀ ਜਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

Date:

Gurdas Mann Birthday

ਪੰਜਾਬੀਆਂ ਦਾ ਮਾਣ ਗੁਰਦਾਸ ਮਾਨ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਵਿੱਚ ਵੀ ਵੇਖਣ ਨੂੰ ਮਿਲਿਆ। ਦੱਸ ਦੇਈਏ ਕਿ ਕਲਾਕਾਰ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਇੰਡਸਟਰੀ ਦੇ ਕਈ ਸਿਤਾਰੇ ਅਤੇ ਪ੍ਰਸ਼ੰਸਕ ਕਲਾਕਾਰ ਨੂੰ ਵਧਾਈ ਦੇ ਰਹੇ ਹਨ। ਅੱਜ ਅਸੀ ਤੁਹਾਨੂੰ ਗੁਰਦਾਸ ਮਾਨ ਨਾਲ ਜੁੜੀਆਂ ਅਜਿਹੀਆਂ ਗੱਲਾਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਤੋਂ ਸ਼ਾਇਦ ਤੁਸੀ ਵੀ ਅਣਜਾਣ ਹੋਵੋਗੇ। ਦੱਸ ਦੇਈਏ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਸਾਹਿਬ ਦੇ ਗਿੱਦੜਬਾਹਾ ‘ਚ ਹੋਇਆ। ਕਲਾਕਾਰ ਨੂੰ ਆਪਣੀ ਗਾਇਕੀ ਕਰਕੇ ਸਾਲ 2010 ‘ਚ ਬ੍ਰਿਟੇਨ ਦੇ ਵੋਲਵਰਹੈਮਟਨ ਯੂਨੀਵਰਸਿਟੀ ਨੇ ਉਹਨਾਂ ਨੂੰ ਵਿਸ਼ਵ ਸੰਗੀਤ ‘ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਇਸ ਉਪਲੱਬਧੀ ਨੇ ਨਾ ਸਿਰਫ ਪਰਿਵਾਰ ਸਗੋਂ ਉਨ੍ਹਾਂ ਦੇ ਚੌਹਣ ਵਾਲਿਆਂ ਦੇ ਦਿਲ ਵਿੱਚ ਉਨ੍ਹਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਭਰ ਦਿੱਤਾ।ਪੰਜਾਬੀ ਯੂਨੀਵਰਸਿਟੀ ਤੋਂ ਮਿਲਿਆ ਸਨਮਾਨ

ਗੁਰਦਾਸ ਮਾਨ ਦੀ ਤਰੱਕੀ ਦਾ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋਇਆ, ਬਲਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ 36ਵੀਂ ਕਾਨਵੋਕੇਸ਼ਨ ‘ਚ ਰਾਜਪਾਲ ਨੇ ਉਹਨਾਂ ਨੂੰ ਡਾਕਟਰ ਆਫ ਲਿਟ੍ਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਮਾਨ ਸਾਬ੍ਹ ਦਾ ਸਾਲ 1980 ‘ਚ ਆਇਆ ਗੀਤ ‘ਦਿਲ ਦਾ ਮਾਮਲਾ ਹੈ’ ਸੁਪਰਹਿੱਟ ਹੋਇਆ, ਇਸ ਗਾਣੇ ਨਾਲ ਹੀ ਉਹਨਾਂ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਮਿਲੀ, ਉਨ੍ਹਾਂ ਦੀ ਲੋਕਪ੍ਰਿਅਤਾ ਵੱਧਣ ਲੱਗੀ। ਫਿਰ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਨਹੀਂ ਵੇਖਿਆ।ਗੁਰਦਾਸ ਮਾਨ ਨੂੰ ਮਾਰਸ਼ਲ ਆਰਟਸ ‘ਚ ਵੀ ਮੁਹਾਰਤ

ਇਸ ਗੱਲ ਤੋਂ ਸ਼ਾਇਦ ਤੁਸੀ ਲੋਕ ਅਣਜਾਣ ਹੋਵੋਗੇ ਕਿ ਗੁਰਦਾਸ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਮਾਰਸ਼ਲ ਆਰਟਸ ਵਿੱਚ ਵੀ ਉਨ੍ਹਾਂ ਨੂੰ ਮੁਹਾਰਤ ਹਾਸਿਲ ਹੈ। ਕਲਾਕਾਰ ਨੇ ਜੁੱਡੋ ‘ਚ ਬਲੈਕ ਬੈਲਟ ਵੀ ਜਿੱਤੀ ਹੈ। ਗਾਇਕ ਨੂੰ ਬਤੌਰ ਬੈਸਟ ਪਲੇਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁਕਿਆ ਹੈ।ਮੌਤ ਨੂੰ ਨਜ਼ਦੀਕ ਤੋਂ ਵੇਖਿਆ

ਦੱਸ ਦੇਈਏ ਕਿ ਸਾਲ 2001 ਗੁਰਦਾਸ ਮਾਨ ਲਈ ਬਹੁਤ ਮੁਸ਼ਕਿਲ ਭਰਿਆ ਰਿਹਾ। ਦਰਅਸਲ, ਰੋਪੜ ਕੋਲ ਇਕ ਸੜਕ ਹਾਦਸੇ ‘ਚ ਮਾਨ ਵਾਲ-ਵਾਲ ਬਚ ਗਏ, ਪਰ ਹਾਦਸੇ ‘ਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਸਿੰਘ ਦੀ ਮੌਤ ਹੋ ਗਈ। ਮਾਨ ਡਰਾਈਵਰ ਨੂੰ ਆਪਣਾ ਚੰਗਾ ਦੋਸਤ ਵੀ ਸਮਝਦੇ ਸੀ।

READ ALSO:CM ਨੇ ਅਕਾਲੀ ਦਲ ਦੀ “ਪੰਜਾਬ ਬਚਾਓ ਯਾਤਰਾ” ਤੇ ਕਸਿਆ ਤੰਜ,ਕਿਹਾ ਅਕਾਲੀਆਂ ਨੇ 15 ਸਾਲਾਂ ਦੇ ਸ਼ਾਸਨ ਦੌਰਾਨ…!

ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਦਾਸ ਮਾਨ ਆਪਣੇ ਗੀਤਾਂ ‘ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਸਮਾਜ ਨੂੰ ਦਿੰਦੇ ਹਨ। ਲੱਖ ਪ੍ਰਦੇਸੀ ਹੋਈਏ ‘ਚ ਉਨ੍ਹਾਂ ਨੇ ਜਿੱਥੇ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕੀ ਬਣੂੰ ਦੁਨੀਆ ਦਾ ਗੀਤ ‘ਚ ਉਨ੍ਹਾਂ ਆਧੁਨਿਕੀਕਰਨ ਦੇ ਵਹਿਣ ‘ਚ ਵਹਿੰਦੇ ਨੌਜਵਾਨਾਂ ਦੀ ਗੱਲ ਕੀਤੀ। ਉਨ੍ਹਾਂ ਦਾ ਹਰ ਗੀਤ ਸਮਾਜ ਦੀ ਅਸਲ ਜ਼ਿੰਦਗੀ ਨੂੰ ਪਰਦੇ ਉੱਪਰ ਉਕੇਰਦਾ ਹੈ।

Gurdas Mann Birthday

Share post:

Subscribe

spot_imgspot_img

Popular

More like this
Related

ਐਨ ਡੀ ਆਰ ਐਫ ਅਤੇ ਫੌਜ ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ 

ਐਸ.ਏ.ਐਸ.ਨਗਰ, 22 ਦਸੰਬਰ, 2024: ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ 4:30...

ਮੋਹਾਲੀ ਦੇ ਜਸਜੀਤ ਸਿੰਘ ਪੰਜਾਬ ਭਰ ‘ਚੋਂ ਤੀਜਾ ਸਥਾਨ ਹਾਸਲ ਕਰਕੇ ਬਣੇ ਪੀ.ਸੀ.ਐਸ. ਅਫਸਰ

ਮੋਹਾਲੀ, 22 ਦਸੰਬਰ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਰਜਿਸਟਰ ਏ-2...