ਅੱਜ ਪੰਜਾਬ ਆਉਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ ,ਸੂਬੇ ਲਈ 29 ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ…

Date:

Union Minister Nitin Gadkari

ਕੇਂਦਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਪੰਜਾਬ ਪਹੁੰਚ ਰਹੇ ਹਨ। ਇਸ ਦੌਰਾਨ ਉਹ ਹੁਸ਼ਿਆਰਪੁਰ, ਜਲੰਧਰ ਅਤੇ ਆਸਪਾਸ ਦੇ ਖੇਤਰਾਂ ਲਈ 29 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਜਾ ਰਹੇ ਹਨ। ਜਿਸ ‘ਤੇ ਲਗਭਗ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਨਿਤਿਨ ਗਡਕਰੀ ਜਲਦੀ ਹੀ ਜਲੰਧਰ ਦੇ ਆਦਮਪੁਰ ਹਵਾਈ ਅੱਡੇ ‘ਤੇ ਉਤਰਨਗੇ। ਜਿਸ ਤੋਂ ਬਾਅਦ ਉਹ ਸੜਕੀ ਰਸਤੇ ਹੁਸ਼ਿਆਰਪੁਰ ਦੁਸਹਿਰਾ ਗਰਾਊਂਡ ਪੁੱਜਣਗੇ।

ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਸਭ ਤੋਂ ਮਹੱਤਵਪੂਰਨ 40 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਹੁਸ਼ਿਆਰਪੁਰ ਤੋਂ NH 703 A ‘ਤੇ ਸਥਿਤ ਜਲੰਧਰ-ਕਪੂਰਥਲਾ ਰੋਡ ਦੇ 9 ਕਿਲੋਮੀਟਰ ਲੰਬੇ ਚਾਰ ਮਾਰਗੀ ਸੈਕਸ਼ਨ ਦਾ ਉਦਘਾਟਨ ਹੋਵੇਗਾ। ਇਸ ਤੋਂ ਇਲਾਵਾ ਉਹ NH 703 A ‘ਤੇ ਸਥਿਤ ਜਲੰਧਰ-ਮੱਖੂ ਰੋਡ ‘ਤੇ 3 ਛੋਟੇ ਪੁਲਾਂ ਦੇ ਪੁਨਰ ਨਿਰਮਾਣ ਦਾ ਵੀ ਉਦਘਾਟਨ ਕਰਨਗੇ।

ਇਸ ਦੇ ਨਾਲ ਹੀ ਜਲੰਧਰ-ਫਗਵਾੜਾ (NH 44) ਹਾਈਵੇ ‘ਤੇ ਸਥਿਤ ਦਕੋਹਾ ਅੰਡਰਪਾਸ ਦਾ ਉਦਘਾਟਨ ਕੀਤਾ ਜਾਵੇਗਾ। ਇਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਜਿਸ ਨਾਲ ਦਕੋਹਾ ਅਤੇ ਬੜਿੰਗ ਇਲਾਕੇ ਦੇ ਲੋਕਾਂ ਨੂੰ ਹਾਈਵੇਅ ‘ਤੇ ਆਉਣ-ਜਾਣ ਵਿਚ ਭਾਰੀ ਸਹੂਲਤ ਮਿਲੇਗੀ।

ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ ਹਾਈ ਸਪੀਡ ਕਨੈਕਟੀਵਿਟੀ
ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ ਚਾਰ ਮਾਰਗੀ ਬਣਨ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੰਪਰਕ ਹੋਵੇਗਾ। ਇਹ ਯਾਤਰਾ ਇੱਕ ਘੰਟੇ ਤੋਂ ਘਟ ਕੇ 30 ਮਿੰਟ ਰਹਿ ਜਾਵੇਗੀ। ਬਾਈਪਾਸ ਦੇ ਬਣਨ ਨਾਲ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਭੀੜ-ਭੜੱਕੇ ਤੋਂ ਵੀ ਰਾਹਤ ਮਿਲੇਗੀ।

ਹੁਸ਼ਿਆਰਪੁਰ ਦਾ ਨੈਸ਼ਨਲ ਹਾਈਵੇ ਨੰਬਰ 44 (ਜੀ.ਟੀ. ਰੋਡ) ਨਾਲ ਸਿੱਧਾ ਸੰਪਰਕ ਹੋਵੇਗਾ। ਸੇਤੂ ਬੰਧਨ ਯੋਜਨਾ ਤਹਿਤ ਕੇਂਦਰੀ ਮੰਤਰੀ ਨਿਤਿਨ ਗਡਕਰੀ ਜਲੰਧਰ ਦੇ ਪਿੰਡ ਕੰਗਣੀਵਾਲ ਵਿੱਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਵੀ ਰੱਖਣਗੇ। ਇਹ 46 ਕਿਲੋਮੀਟਰ ਲੰਬੇ ਜਲੰਧਰ ਬਾਈਪਾਸ ਪ੍ਰੋਜੈਕਟ ਵਿੱਚ ਬਣਾਇਆ ਜਾ ਰਿਹਾ ਹੈ।

READ ALSO:ਮੋਹਾਲੀ ‘ਚ ਭਲਕੇ ਭਾਰਤ-ਅਫਗਾਨਿਸਤਾਨ ਟੀ-20 ਮੈਚ: ਭਾਰਤੀ ਕ੍ਰਿਕਟ ਟੀਮ ਅੱਜ ਪਹੁੰਚੇਗੀ ਚੰਡੀਗੜ੍ਹ…

ਲੁਧਿਆਣਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ
ਨਿਤਿਨ ਗਡਕਰੀ ਲੁਧਿਆਣਾ ਵਿੱਚ ਜੀਟੀ ਰੋਡ ਅਤੇ ਨੈਸ਼ਨਲ ਹਾਈਵੇਅ 5 ਨੂੰ ਜੋੜਨ ਵਾਲੇ ਚਾਰ ਮਾਰਗੀ ਲਾਡੋਵਾਲ ਬਾਈਪਾਸ ਦਾ ਵੀ ਉਦਘਾਟਨ ਕਰਨਗੇ। ਲਾਡੋਵਾਲ ਬਾਈਪਾਸ ਦਾ ਨਿਰਮਾਣ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇਅ ਨੂੰ ਦਿੱਲੀ-ਜਲੰਧਰ ਹਾਈਵੇ (NH 44) ਨਾਲ ਜੋੜੇਗਾ। ਇਸ ਦੌਰਾਨ ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਦੇ ਨਾਲ-ਨਾਲ ਫਗਵਾੜਾ ਅਤੇ ਹੁਸ਼ਿਆਰਪੁਰ ਨੂੰ ਚਹੁੰ ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈ।

Union Minister Nitin Gadkari

Share post:

Subscribe

spot_imgspot_img

Popular

More like this
Related

ਨਗਰ ਪੰਚਾਇਤ ਭੀਖੀ ਅਤੇ ਸਰਦੂਲਗੜ੍ਹ ਦੇ ਰੈਵਨਿਊ ਖੇਤਰ ਵਿਚ 21 ਦਸੰਬਰ ਨੂੰ ਡਰਾਈ ਡੇਅ ਘੋਸ਼ਿਤ

ਮਾਨਸਾ, 19 ਦਸੰਬਰ:ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ...

24 ਦਸੰਬਰ ਤੱਕ ਮਨਾਇਆ ਜਾਵੇਗਾ ਸੁਸ਼ਾਸਨ ਹਫ਼ਤਾ-ਡਿਪਟੀ ਕਮਿਸ਼ਨਰ

ਮਾਨਸਾ, 19 ਦਸੰਬਰ :ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ...