North India Weather Report
ਪੰਜਾਬ ‘ਚ ਪੈ ਰਹੀ ਰਿਕਾਰਡ ਤੋੜ ਠੰਡ ‘ਚ ਨਿਕਲੀ ਧੁੱਪ ‘ਸੰਜੀਵਨੀ’ ਦਾ ਕੰਮ ਕਰ ਰਹੀ ਹੈ। ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ ‘ਚ ਧੁੱਪ ਨਿਕਲਣ ਤੋਂ ਬਾਅਦ ਲੋਕਾਂ ਨੇ ਧੁੱਪ ਦਾ ਖੂਬ ਆਨੰਦ ਲਿਆ। ਤੇਜ਼ ਧੁੱਪ ਕਾਰਨ ਦੁਪਹਿਰ ਸਮੇਂ ਕੁੱਝ ਰਾਹਤ ਮਿਲੀ ਪਰ ਸ਼ਾਮ ਨੂੰ ਚੱਲੀ ਸੀਤ ਲਹਿਰ ਨੇ ਕਾਂਬੇ ‘ਚ ਵਾਧਾ ਕਰਦਿਆਂ ਜਨ-ਜੀਵਨ ਨੂੰ ਅਸਤ-ਵਿਅਸਤ ਕਰਨ ਦਾ ਸਿਲਸਿਲਾ ਜਾਰੀ ਰੱਖਿਆ।
18 ਅਤੇ 19 ਜਨਵਰੀ ਨੂੰ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਭਰ ‘ਚ ਓਰੇਂਜ ਅਲਰਟ ਐਲਾਨਿਆ ਗਿਆ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ ਵਰਗੇ ਜ਼ਿਲ੍ਹੇ ਇਸ ਸ਼੍ਰੇਣੀ ‘ਚ ਬਣੇ ਹੋਏ ਹਨ। ਉੱਥੇ ਹੀ ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਹੋਈ ਹੈ।
READ ALSO:ਕੈਬਨਿਟ ਮੰਤਰੀ ਜਿੰਪਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਹੋਏ ਨਤਮਸਤਕ
ਇਸ ਮੁਤਾਬਕ ਹਾਈਵੇਅ ’ਤੇ ਵਾਹਨਾਂ ਨੂੰ ਚਲਾਉਂਦੇ ਸਮੇਂ ਸਾਵਧਾਨੀ ਅਪਣਾਉਣ ਦੀ ਲੋੜ ਹੈ। 20 ਜਨਵਰੀ ਤੋਂ ਬਾਅਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ।
North India Weather Report