ਠੰਡ ਕਾਰਨ ਸਕੂਲਾਂ ‘ਚ ਫਿਰ ਵਧਣਗੀਆਂ ਛੁੱਟੀਆਂ

Then the holidays will increase

Then the holidays will increase

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਇਸ ਲਈ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਹਨ। ਪ੍ਰੀਖਿਆਵਾਂ ਸਿਰ ਉੱਪਰ ਹੋਣ ਕਰਕੇ ਮਾਪੇ ਤੇ ਅਧਿਆਪਕ ਫਿਕਰਮੰਦ ਹਨ। ਉਨ੍ਹਾਂ ਨੂੰ ਡਰ ਹੈ ਕਿ ਠੰਢ ਕਰਕੇ ਕਿਤੇ ਛੁੱਟੀਆਂ ਹੋਰ ਨਾ ਵਧਾ ਦਿੱਤੀਆਂ ਜਾਣ। ਅਜਿਹੇ ਵਿੱਚ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮੌਸਮ ਵਿੱਚ ਸੁਧਾਰ ਹੋਣ ਕਰਕੇ ਛੁੱਟੀਆਂ ਹੋਰ ਨਹੀਂ ਵਧਾਈਆਂ ਜਾਣਗੀਆਂ।

also read :- ਹਰਿਆਣਾ ‘ਚ SHO ਗ੍ਰਿਫਤਾਰ: ਪਾਨੀਪਤ ‘ਚ ਬੀਮਾਰੀ ਕਾਰਨ ਮੌਤ ‘ਚ ਬਦਲ ਗਿਆ ਕਤਲ…

ਦਰਅਸਲ ਮੌਸਮ ਵਿਭਾਗ ਨੇ ਕਿਹਾ ਹੈ ਕਿ 20 ਜਨਵਰੀ ਤੋਂ ਧੁੰਦ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿਚ ਬੇਸ਼ੱਕ ਤਾਪਮਾਨ ਵਿੱਚ ਜ਼ਿਆਦਾ ਤਬਦੀਲੀ ਨਹੀਂ ਆਏਗੀ ਪਰ ਦਿਨ ਵੇਲੇ ਧੁੱਪ ਨਿਕਲਣ ਕਾਰਨ ਰਾਹਤ ਮਿਲੇਗੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਦਿਨ ਵੇਲੇ ਧੁੱਪ ਨਿਕਲ ਰਹੀ ਹੈ। 20 ਜਨਵਰੀ ਤੋਂ ਮੌਸਮ ਹੋਰ ਸਾਫ ਹੋਣ ਦੀ ਸੰਭਾਵਨਾ ਹੈ। ਇਸ ਲਈ 22 ਜਨਵਰੀ ਤੋਂ ਸਕੂਲ ਖੱਲ੍ਹ ਜਾਣਗੇ।

Then the holidays will increase

[wpadcenter_ad id='4448' align='none']