Wednesday, January 15, 2025

ਹੱਥਾਂ ‘ਚ ਚਾਂਦੀ ਦਾ ਛਤਰ ਲੈ ਕੇ ਰਾਮ ਮੰਦਰ ਦੇ ਗਰਭਗ੍ਰਹਿ ‘ਚ ਪਹੁੰਚੇ PM ਮੋਦੀ, ਪ੍ਰਾਣ ਪ੍ਰਤਿਸ਼ਠਾ ਸਮਾਗਮ ਸ਼ੁਰੂ

Date:

 PM Modi reached Garbhagraha
ਅਯੁੱਧਿਆ ‘ਚ ਰਾਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦਾ ਸਮਾਂ ਆ ਗਿਆ ਹੈ। 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਭਗਵਾਨ ਸ਼੍ਰੀਰਾਮ ਆਪਣੇ ਸ਼ਾਨਦਾਰ ਮੰਦਰ ‘ਚ ਵਿਰਾਜਮਾਨ ਹੋ ਰਹੇ ਹਨ। ਅਯੁੱਧਿਆ ‘ਚ ਸ਼੍ਰੀਰਾਮ ਜਨਮਭੂਮੀ ਮੰਦਰ ਕੰਪਲੈਕਸ ਦੇ ਉੱਪਰ ਹੈਲੀਕਾਪਟਰ ਤੋਂ ਵਰਖਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਕੰਪਲੈਕਸ ਪਹੁੰਚ ਚੁੱਕੇ ਹਨ। ਪੀ.ਐੱਮ. ਮੋਦੀ ਨੇ ਹੱਥਾਂ ‘ਚ ਚਾਂਦੀ ਦਾ ਛਤਰ ਲੈ ਕੇ ਰਾਮ ਮੰਦਰ ਦੇ ਗਰਭ ਗ੍ਰਹਿ ‘ਚ ਪ੍ਰਵੇਸ਼ ਕੀਤਾ। ਇਸ ਦੇ ਨਾਲ ਹੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵੀ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਮਹਿਮਾਨ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਗਵਾਹ ਬਣਨਗੇ।

also read :- ਭਾਜਪਾ ‘ਚ ਸ਼ਾਮਲ ਹੋਏ ਅਸ਼ੋਕ ਤੰਵਰ, ਇਕ ਦਿਨ ਪਹਿਲਾਂ AAP ਤੋਂ ਦਿੱਤਾ ਸੀ ਅਸਤੀਫ਼ਾ

ਦੱਸ ਦੇਈਏ ਕਿ ਕਰੋੜਾਂ ਰਾਮ ਭਗਤਾਂ ਦਾ 5 ਸਦੀਆਂ ਦਾ ਇੰਤਜ਼ਾਰ ਸੋਮਵਾਰ ਨੂੰ ਉਸ ਸਮੇਂ ਖ਼ਤਮ ਹੋ ਜਾਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੀਆਂ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਵਿਚ ਅਯੁੱਧਿਆ ‘ਚ ਸ਼੍ਰੀਰਾਮ ਜਨਮਭੂਮੀ ‘ਤੇ ਸ਼ਾਨਦਾਰ ਰਾਮ ਮੰਦਰ ‘ਚ ਸ਼ੰਖ ਦੀ ਆਵਾਜ਼ ਵਿਚਾਲੇ ਰਾਮਲੱਲਾ ਦੀ ਸ਼ਿਆਮਲ ਕਿਸ਼ੋਰਾਵਸਥਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਨਾਲ ਹੀ ਅਸਥਾਈ ਮੰਦਰ ‘ਚ ਸਾਲਾਂ ਤੱਕ ਵਿਰਾਜਮਾਨ ਰਹੇ ਰਾਮ, ਲਕਸ਼ਮਣ ਅਤੇ ਮਾਂ ਜਾਨਕੀ ਦੀਆਂ ਮੂਰਤੀਆਂ ਦੇ ਦਰਸ਼ਨ ਨਵੇਂ ਭਵਨ ‘ਚ ਹੋ ਸਕਣਗੇ। PM Modi reached Garbhagraha

Share post:

Subscribe

spot_imgspot_img

Popular

More like this
Related

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪਟਿਆਲਾ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

26 ਜਨਵਰੀ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ

ਗੁਰਦਾਸਪੁਰ, 15 ਜਨਵਰੀ (       ) - 26 ਜਨਵਰੀ ਨੂੰ ਸ਼ਹੀਦ ਲੈਫ਼ਟੀਨੈਂਟ ਨਵਦੀਪ...

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਮੁੱਖ ਸਰਗਨਾ ਕਾਬੂ

ਚੰਡੀਗੜ੍ਹ/ਤਰਨਤਾਰਨ, 15 ਜਨਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਪੰਜਾਬ ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ

ਚੰਡੀਗੜ੍ਹ, 15 ਜਨਵਰੀ: ਸੂਬੇ ਦੀਆਂ ਲੜਕੀਆਂ ਨੂੰ ਹੋਰ ਸਸ਼ਕਤ ਬਣਾਉਣ...