SIKH HISTORY
ਅਮਰੀਕਾ ਦੇ ਸਰਕਾਰੀ ਸਕੂਲਾਂ ‘ਚ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ। 12ਵੀਂ ਦੇ ਸਿੱਖ ਵਿਦਿਆਰਥੀ ਦੀ ਮਿਹਨਤ ਸਦਕਾ ਸਿਲੇਬਸ ‘ਚ ਸਿੱਖ ਇਤਿਹਾਸ ਸ਼ਾਮਲ ਕੀਤਾ ਗਿਆ ਹੈ।
ਬਾਰਵੀਂ ਦੇ ਵਿਦਿਆਰਥੀ ਗੁਰਇਕਪ੍ਰੀਤ ਸਿੰਘ ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸਟਡੀ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਸ਼ਾਮਲ ਕੀਤਾ ਹੈ। ਇਸ ਨੌਜਵਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਦੱਸਿਆ USA ਵਿੱਚ ਜਦੋਂ ਅਤਿਵਾਦੀ ਹਮਲਾ ਹੋਇਆ ਤਾਂ ਇਥੇ ਸਿੱਖਾਂ ਕੌਮ ਨੂੰ ਕਾਫੀ ਨਫਤਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਿੱਖ ਤੇ ਮੁਸਲਮਾਨ ਇੱਕੋ ਸਮਝਿਆ ਜਾਂਦਾ ਸੀ।
ਅਮਰੀਕੀ ਲੋਕਾਂ ਨੂੰ ਸਿੱਖ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਪਤਾ ਸੀ ਕਿਉਂਕਿ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਕੁਝ ਵੀ ਪੜ੍ਹਾਇਆ ਨਹੀਂ ਜਾਂਦਾ। ਜਦੋਂ ਸਿੱਖਾਂ ਨੂੰ ਉਥੇ ਨਮੋਸ਼ੀ ਮਹਿਸੂਸ ਹੋ ਰਹੀ ਸੀ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਮੁੱਦੇ ਉਤੇ ਗੱਲ ਕੀਤੀ ਅਤੇ ਇਸ ਦਾ ਹੱਲ ਕਰਨ ਲਈ ਬੇਨਤੀ ਕੀਤੀ।
READ ALSO :ਦਰਗਾਹ ‘ਚ ਸੇਵਾ ਕਰਨ ਵਾਲੇ ਦੀ ਰਾਤੋਂ-ਰਾਤ ਚਮਕੀ ਕਿਸਮਤ ,ਨਿਕਲੀ ਢਾਈ ਕਰੋੜ ਦੀ ਲਾਟਰੀ…
ਉਨ੍ਹਾਂ ਇਸ ਮਾਮਲੇ ਉਤੇ ਸਟੇਟ ਪੱਧਰ ਉਤੇ ਗੱਲ ਕਰਨ ਦੀ ਸਲਾਹ ਦਿੱਤੀ। ਇਸ ਮੁੱਦੇ ਉਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਸਟੇਟ ਕਮੇਟੀ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨਾਲ ਮੀਟਿੰਗਾਂ ਕਰਕੇ ਸਟੇਟ ਕਮੇਟੀ ਵਿੱਚ ਬਿੱਲ ਪਾਸ ਕਰਵਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਨਾਲ ਵੀ ਮੀਟਿੰਗਾਂ ਅਤੇ ਚਰਚਾਵਾਂ ਕੀਤੀਆਂ ਦੋ ਹਫਤੇ ਪਹਿਲਾਂ ਸੈਨਿਟ ਵੱਲੋਂ ਬਿੱਲ ਪਾਸ ਹੋ ਗਿਆ ਤੇ ਹੁਣ ਨਿਊਜਰਸੀ ਵਿੱਚ ਸਿੱਖ ਇਤਿਹਾਸ ਬਾਰੇ ਪੜ੍ਹਾਇਆ ਜਾਵੇਗਾ।
SIKH HISTORY