ਅੰਮ੍ਰਿਤਸਰ 26 ਜਨਵਰੀ 2024—
ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਫਤਰ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ ਵੱਲੋ ਗਣਤੰਤਰ ਦਿਵਸ ਤੇ ਹੈਂਡਬਾਲ ਗੇਮ ਦੀਆਂ ਲੜਕੀਆਂ ਦਾ ਪ੍ਰਦਸ਼ਨੀ ਮੈਚ ਦਾ ਆਯੋਜਨ ਖਾਲਸਾ ਕਾਲਜੀਏਟ ਸ:ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕੀਤਾ ਗਿਆ ਅਤੇ ਲੜਕੀਆਂ ਦੀ ਰਿਲੇਅ ਰੇਸਿਜ (4´100 ਮੀ:) ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆ ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ (ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ) ਨੇ ਦੱਸਿਆ ਕਿ ਰਿਲੇਅ ਰੇਸਿਜ ਵਿੱਚ ਅੰ-14 ਲੜਕੀਆਂ ਦੀਆਂ ਕੁੱਲ 3 ਟੀਮਾ ਨੇ ਭਾਗ ਲਿਆ। ਇਸ ਵਿੱਚ ਖਾਲਸਾ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨ, ਖਾਲਸਾ ਕਾਲਜੀਏਟ ਸੀ:ਸੈ:ਸਕੂਲ ਦੀ ਟੀਮ ਦੂਜੇ ਸਥਾਨ ਅਤੇ ਸ:ਸੀ:ਸੈ:ਸਕੂਲ ਛੇਹਰਟਾ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ ਤੇ ਰਹੀ। ਹੈਂਡਬਾਲ ਲੜਕੀਆਂ ਦਾ ਪ੍ਰਦਰਸ਼ਨੀ ਮੈਚ ਖਾਲਸਾ ਕਾਲਜ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਖਾਲਸਾ ਸੀ:ਸੈ:ਸਕੂਲ ਗਰਲਜ ਅਤੇ ਗੌ:ਸੀ:ਸੈ:ਸਕੂਲ ਕੋਟ ਖਾਲਸਾ ਵਿਚਕਾਰ ਹੋਇਆ। ਜਿਸ ਵਿੱਚ ਖਾਲਸਾ ਸੀ:ਸੈ:ਸਕੂਲ ਗਰਲਜ ਅੰਮ੍ਰਿਤਸਰ ਦੀ ਟੀਮ ਨੇ 15-14 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਤੇ ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ ਨੇ ਕਿਹਾ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਦੀ ਇਹ ਖੇਡ ਪ੍ਰਤਿਯੋਗਿਤਾ ਵੀ ਇਸੇ ਸਿਲਸਿਲੇ ਦਾ ਹਿੱਸਾ ਹੈ। ਇਸ ਖੇਡ ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਲੀਆ ਟੀਮਾਂ ਨੂੰ ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵੱਲੋ ਸਪੋਰਟਸ ਕਿੱਟਾ ਦਿੱਤੀਆ ਗਈਆਂ। ਇਸ ਮੌਕੇ ਤੇ ਸ੍ਰੀਮਤੀ ਨੇਹਾ ਚਾਵਲਾ ਸੀ: ਸਹਾਇਕ, ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕ ਕੋਚ, ਸ੍ਰੀ ਇੰਦਰਵੀਰ ਸਿੰਘ ਸਾਫਟਬਾਲ ਕੋਚ, ਸ੍ਰੀ ਅਕਾਸਦੀਪ ਜਿਮਨਾਸਟਿਕ ਕੋਚ ਸ੍ਰੀ ਦਲਜੀਤ ਸਿੰਘ, ਫੁਟਬਾਲ ਕੋਚ, ਸ੍ਰੀ ਵਿਨੋਦ ਸਾਂਗਵਾਨ ਜੂ ਤੈਰਾਕੀ ਕੋਚ, ਸ੍ਰੀ ਹਰਜੀਤ ਸਿੰਘ, ਜੂਨੀਅਰ ਟੇਬਲ ਟੈਨਿਸ ਕੋਚ, ਸ੍ਰੀਮਤੀ ਨੀਤੂ ਜੂਨੀਅਰ ਕਬੱਡੀ ਕੋਚ, ਸ੍ਰੀ ਜਸਵੰਤ ਸਿੰਘ ਢਿੱਲੋੋ ਹੈਜ਼ਡਬਾਲ ਕੋੋਚ, ਸ੍ਰੀ ਕਰਮਜੀਤ ਸਿੰਘ ਜੂਡੋੋ ਕੋੋਚ, ਸ੍ਰੀ ਰਣਕੀਰਤ ਸਿੰਘ ਖੇਡ ਇੰਨਚਾਰਜ ਖਾਲਸਾ ਸਕੂਲ, ਆਦਿ ਹਾਜ਼ਰ ਸਨ।