Friday, December 27, 2024

ਪੰਜਾਬ ‘ਚ ਵੱਡਾ ਐਨਕਾਊਂਟਰ, ਖੇਤਾਂ ਵਿਚ ਗੈਂਗਸਟਰ ਨਾਲ ਹੋਇਆ ਮੁਕਾਬਲਾ..

Date:

Big encounter in Punjab

ਜ਼ਿਲ੍ਹਾ ਤਰਨਤਾਰਨ ਦੇ ਕਸਬਾ ਘਰਿਆਲਾ ਵਿਖੇ ਮੰਗਲਵਾਰ ਸਵੇਰੇ ਪੁਲਸ ਅਤੇ ਗੈਂਗਸਟਰ ਦਰਮਿਆਨ ਮੁਕਾਬਲਾ ਹੋ ਗਿਆ। ਇਸ ਦੌਰਾਨ ਗੈਂਗਸਟਰ ਦੀ ਕਾਰ ਖੇਤਾਂ ਵਿਚ ਡਿੱਗ ਗਈ ਅਤੇ ਉਹ ਮੌਕੇ ਤੋਂ ਪੁਲਸ ਉੱਪਰ ਫਾਇਰਿੰਗ ਕਰਦਾ ਹੋਇਆ ਫਰਾਰ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਅੰਮ੍ਰਿਤਸਰ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇਕ ਵਿਅਕਤੀ ਜਿਸ ਕੋਲ ਨਾਜਾਇਜ਼ ਹਥਿਆਰ ਅਤੇ ਨਸ਼ੀਲਾ ਪਦਾਰਥ ਮੌਜੂਦ ਹੈ ਅਤੇ ਇਹ ਪੁਲਸ ਨੂੰ ਲੁੜੀਂਦਾ ਹੈ। ਅੱਜ ਇਹ ਸਰਹੱਦੀ ਇਲਾਕੇ ਨਜ਼ਦੀਕ ਸਪਲਾਈ ਕਰਨ ਆਇਆ ਹੈ। ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਟਰੈਪ ਲਗਾਉਂਦੇ ਹੋਏ ਚਿੱਟੇ ਰੰਗ ਦੀ ਸਵਿਫਟ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 

ਇਸ ਦੌਰਾਨ ਜਦੋਂ ਕਾਰ ਵਿਚ ਸਵਾਰ ਵਿਅਕਤੀ ਜੋ ਗੈਂਗਸਟਰ ਦੱਸਿਆ ਜਾ ਰਿਹਾ ਹੈ ਵੱਲੋਂ ਆਪਣੀ ਕਾਰ ਨੂੰ ਤੇਜ਼ ਰਫਤਾਰ ਨਾਲ ਭਜਾਉਣਾ ਸ਼ੁਰੂ ਕਰ ਦਿੱਤਾ ਤਾਂ ਉਸਦੀ ਕਾਰ ਧੁੰਦ ਹੋਣ ਕਾਰਮ ਪਿੰਡ ਕਰਿਆਲਾ ਦੇ ਨਜ਼ਦੀਕ ਰੇਲਵੇ ਫਾਟਕ ਕੋਲ ਖੇਤਾਂ ਵਿਚ ਜਾ ਡਿੱਗੀ।

READ ALSO:ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਬਣਦਾ ਹੈ ਫਰਜ਼- ਸਹਾਇਕ ਕਮਿਸ਼ਨਰ

ਇਸ ਦੌਰਾਨ ਕਾਰ ਵਿਚੋਂ ਬਾਹਰ ਨਿਕਲਦੇ ਹੋਏ ਗੈਂਗਸਟਰ ਨੇ ਪੁਲਸ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ’ਤੇ ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਪਰੰਤੂ ਮੁਲਜ਼ਮ ਧੁੰਦ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਸ ਤੋਂ ਇਲਾਵਾ ਤਰਨਤਾਰਨ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਮੌਕੇ ’ਤੇ ਪੁੱਜੇ ਅਤੇ ਇਲਾਕੇ ਨੂੰ ਸੀਲ ਕਰਦੇ ਹੋਏ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।

Big encounter in Punjab

Share post:

Subscribe

spot_imgspot_img

Popular

More like this
Related

ਫਾਜ਼ਿਲਕਾ ਦੇ ਵਿਧਾਇਕ ਵੱਲੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ

 ਫਾਜ਼ਿਲਕਾ 27 ਦਸੰਬਰ  ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ...

ਅਮਨ ਅਰੋੜਾ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਨੂੰ ਸਿਜਦਾ

ਚੰਡੀਗੜ੍ਹ/ ਸ੍ਰੀ ਫ਼ਤਹਿਗੜ੍ਹ ਸਾਹਿਬ, 27 ਦਸੰਬਰ:ਪੰਜਾਬ ਦੇ ਨਵੀਂ ਅਤੇ...