ਸਾਈਨਸ ਦਾ ਘਰ ‘ਚ ਹੀ ਸੰਭਵ ਹੈ ਇਲਾਜ, ਇਨ੍ਹਾਂ ਪੱਤਿਆਂ ਦੀ ਕਰੋ ਵਰਤੋਂ, ਤੁਰੰਤ ਮਿਲੇਗੀ ਰਾਹਤ

Sinus treatment

Sinus treatment

ਸਰਦੀ ਦੇ ਮੌਸਮ ਵਿਚ ਜ਼ੁਕਾਮ ਹੋਣਾ ਬਹੁਤ ਹੀ ਆਮ ਗੱਲ ਹੈ। ਪਰ ਕਈ ਵਾਰ ਗਰਮੀਆਂ ਵਿਚ ਵੀ ਸਾਡੇ ਨੱਕ ਵਿਚੋਂ ਪਾਣੀ ਵਗਦਾ ਰਹਿੰਦਾ ਹੈ। ਇਸਦਾ ਸਮੇਂ ਸਿਰ ਇਲਾਜ ਨਾ ਕਰਨ ਕਰਕੇ ਤੁਹਾਡੀ ਸਮੱਸਿਆ ਵਧ ਸਕਦੀ ਹੈ। ਦਰਅਸਲ ਗਰਮੀਆਂ ਵਿਚ ਨੱਕ ਦਾ ਵਗਣਾ ਵਾਇਰਸ, ਬੈਕਟੀਰੀਆ ਜਾਂ ਫੰਗਸ ਵੱਲ ਇਸ਼ਾਰਾ ਕਰਦਾ ਹੈ। ਇਸਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਸੀਂ ਕਿਸੇ ਗੰਭੀਰ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।

ਨੱਕ ਵਿਚੋਂ ਪਾਣੀ ਚਾਹੇ ਕਿਸੇ ਵੀ ਮੌਸਮ ਵਿਚ ਆ ਰਿਹਾ ਹੋਵੇ, ਤੁਹਾਨੂੰ ਇਸਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸਨੂੰ ਠੀਕ ਕਰਨ ਦੇ ਲਈ ਤੁਸੀਂ ਕਈ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹੋ। ਅਸੀਂ ਅੱਜ ਤੁਹਾਨੂੰ ਇਕ ਅਜਿਹੇ ਹੀ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਨੱਕ ਵਗਣਾ ਭਾਵ ਕਿ ਸਾਈਨਸ ਨੂੰ ਠੀਕ ਕਰਨ ਵਿਚ ਬਹੁਤ ਮਦਦਗਾਰ ਹੋਵੇਗਾ।

ਕਈ ਵਾਰ ਸਾਈਨਸ ਜਾਂ ਨੱਗ ਵਗਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਪੈਸਾ ਖ਼ਰਚ ਕਰ ਦਿੰਦੇ ਹਨ। ਪਰ ਤੁਸੀਂ ਇਕ ਪੱਤੇ ਦੀ ਮਦਦ ਨਾਲ ਘਰ ਵਿਚ ਹੀ ਇਸਦਾ ਇਲਾਜ ਕਰ ਸਕਦੇ ਹੋ। ਵਗਦੇ ਨੱਕ ਨੂੰ ਰੋਕਣ ਲਈ ਬੇ ਪੱਤੇ ਨੂੰ ਬਹੁਤ ਹੀ ਕਾਰਗਰ ਮੰਨਿਆ ਜਾਂਦਾ ਹੈ। ਇਸ ਵਿਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਬੇ ਪੱਤਾ ਆਮ ਤੌਰ ‘ਤੇ ਹਰ ਘਰ ਦੀ ਰਸੋਈ ਵਿਚ ਮੌਜੂਦ ਹੁੰਦਾ ਹੈ। ਆਓ ਜਾਣਦੇ ਹਾਂ ਇਸਦੇ ਫ਼ਾਇਦਿਆਂ ਅਤੇ ਇਸਦੀ ਵਰਤੋਂ ਦੇ ਸਹੀ ਤਰੀਕੇ ਬਾਰੇ-

ਬੇ ਪੱਤੇ ਵਿਚ ਮੌਜੂਦ ਪੌਸ਼ਟਿਕ ਤੱਤ

ਬੇ ਪੱਤਾ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ6, ਕੈਲਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ। ਪੌਸ਼ਟਿਕਤਾ ਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੋਣ ਕਰਕੇ ਇਸਦੀ ਵਰਤੋਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਸਾਈਨਸ ਲਈ ਕਿਵੇਂ ਫ਼ਾਇਦੇਮੰਦ ਹੈ ਬੇ ਪੱਤਾ

ਸਾਈਨਸ ਕਾਰਨ ਨੱਕ ਵਿਚ ਪਾਣੀ ਵਗਣਾ, ਨੱਕ ਵਿਚ ਸੋਜ ਹੋਣਾ, ਨੱਕ ਵਾਲੇ ਹਿੱਸੇ ਵਿਚ ਦਰਦ ਹੋਣਾ ਆਦਿ ਸਮੱਸਿਆਵਾਂ ਆਉਂਦੀਆਂ। ਬੇ ਪੱਤੇ ਦਾ ਸੇਵਨ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ। ਬੇ ਪੱਤੇ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਾਈਨਸ ਕਾਰਨ ਹੋਣ ਵਾਲੀ ਸੋਜ ਨੂੰ ਘੱਟ ਕਰਦੇ ਹਨ। ਇਨ੍ਹਾਂ ਦੀ ਵਰਤੋਂ ਕਰਨ ਨਾਲ ਸਾਈਨਸ ਦੀ ਸਮੱਸਿਆ ਨੂੰ ਛੇਤੀ ਠੀਕ ਕੀਤਾ ਜਾ ਸਕਦਾ ਹੈ।

ਦਿਲ ਤੇ ਇਮਿਊਨਿਟੀ ਲਈ ਲਾਭ

ਇਸਦੇ ਨਾਲ ਹੀ ਬੇ ਪੱਤਿਆਂ ਨੂੰ ਦਿਲ ਦੀ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਹ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। ਬੇ ਪੱਤਿਆਂ ਵਿਚ ਮੌਜੂਦ ਪੌਸ਼ਟਿਕ ਤੱਤ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੁੰਦੇ ਹਨ। ਚੰਗੀ ਇਮਿਊਨਿਟੀ ਸਾਨੂੰ ਕਈ ਸਿਹਤ ਸਮੱਸਿਆਵਾਂ ਨਾਲ ਲੜਨ ਦੀ ਤਾਕਤ ਦਿੰਦੀ ਹੈ। ਇਸ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਣੇ ਸਰੀਰ ਨੂੰ ਬਚਾ ਲੈਂਦੇ ਹਨ ਅਤੇ ਇਕ ਸਿਹਤਮੰਦ ਜੀਵਨ ਜਿਊਂਦੇ ਹਾਂ।

READ ALSO: UPI ਰਾਹੀਂ ਭੁਗਤਾਨ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ…ਨਹੀਂ ਆਵੇਗੀ ਕੋਈ ਦਿੱਕਤ

ਬੇ ਪੱਤੇ ਵਰਤਣ ਦਾ ਸਹੀ ਢੰਗ

ਬੇ ਪੱਤਿਆਂ ਨੂੰ ਭੋਜਨ ਵਿਚ ਕਈ ਤਰ੍ਹਾਂ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਤੁਸੀਂ ਬੇ ਪੱਤਿਆਂ ਨੂੰ ਚਾਹ ਵਿਚ ਉਬਾਲ ਕੇ ਵੀ ਪੀ ਸਕਦੇ ਹੋ। ਬੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਵੀ ਇਨ੍ਹਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਚਾਵਲ, ਸਬਜ਼ੀ ਜਾਂ ਸੂਪ ਵਿਚ ਵੀ ਬੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ।

Sinus treatment

[wpadcenter_ad id='4448' align='none']