ਮਸ਼ਹੂਰ ਅਭਿਨੇਤਰੀ ਅਤੇ ਨਿਰਮਾਤਾ ਕਵਿਤਾ ਚੌਧਰੀ ਦਾ ਦਿਹਾਂਤ; ਅੰਮ੍ਰਿਤਸਰ ’ਚ ਲਏ ਆਖਰੀ ਸਾਹ..

Kavita Chaudhary Death News

Kavita Chaudhary Death News

ਟੈਲੀਵਿਜ਼ਨ ਅਦਾਕਾਰਾ ਅਤੇ ਨਿਰਮਾਤਾ ਕਵਿਤਾ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ‘ਚ ਆਖਰੀ ਸਾਹ ਲਿਆ। ਅਦਾਕਾਰਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੂਰਦਰਸ਼ਨ ਦੇ ਟੀਵੀ ਸੀਰੀਅਲ ‘ਉਡਾਨ’ ਅਤੇ ‘ਯੂਅਰ ਆਨਰ’ ਬਣਾ ਕੇ ਮਨੋਰੰਜਨ ਜਗਤ ਵਿਚ ਚੰਗੀ ਪਛਾਣ ਹਾਸਲ ਕੀਤੀ।

ਖ਼ਬਰਾਂ ਮੁਤਾਬਕ ਅਦਾਕਾਰਾ ਦਾ ਅੰਤਿਮ ਸੰਸਕਾਰ 16 ਫਰਵਰੀ ਨੂੰ ਸ਼ਿਵਪੁਰੀ, ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਕਵਿਤਾ ਚੌਧਰੀ ਸੀਰੀਅਲ ‘ਉਡਾਨ’ ‘ਚ ਆਈਪੀਐਸ ਅਧਿਕਾਰੀ ਕਲਿਆਣੀ ਦੇ ਕਿਰਦਾਰ ਲਈ ਜਾਣੀ ਜਾਂਦੀ ਸੀ। ਇਸ ਤੋਂ ਇਲਾਵਾ ਕਵਿਤਾ ਨੇ ‘ਯੂਅਰ ਆਨਰ’ ਅਤੇ ‘IPS ਡਾਇਰੀਜ਼’ ਵਰਗੇ ਸ਼ੋਅ ਵੀ ਕੀਤੇ ਸਨ।

ਦੇਸ਼ ਦੀ ਦੂਜੀ ਮਹਿਲਾ ਆਈਪੀਐਸ ਦੀ ਭੈਣ ਸੀ ਕਵਿਤਾ

ਕਵਿਤਾ ਚੌਧਰੀ, ਪੁਲਿਸ ਅਧਿਕਾਰੀ ਕੰਚਨ ਚੌਧਰੀ ਭੱਟਾਚਾਰੀਆ ਦੀ ਛੋਟੀ ਭੈਣ ਸੀ।  ਉਨ੍ਹਾਂ ਨੇ ਅਪਣੀ ਭੈਣ ਆਈਪੀਐਸ ਕੰਚਨ ਚੌਧਰੀ ਤੋਂ ਪ੍ਰਭਾਵਤ ਹੋ ਕਿ ‘ਉਡਾਣ’ ਸੀਰੀਅਲ ਬਣਾਇਆ ਸੀ। ਕਵਿਤਾ ਚੌਧਰੀ ਦੇਸ਼ ਦੀ ਦੂਜੀ ਆਈਪੀਐਸ ਅਧਿਕਾਰੀ ਸੀ।

ਇਸ ਤੋਂ ਇਲਾਵਾ ਕਵਿਤਾ ਸਰਫ ਦੇ ਇਸ਼ਤਿਹਾਰ ‘ਚ ਕੰਮ ਕਰਕੇ ਵੀ ਮਸ਼ਹੂਰ ਹੋ ਗਈ ਸੀ। 1980 ਦੇ ਅਖੀਰ ਵਿਚ ਰਿਲੀਜ਼ ਹੋਏ ਇਸ ਇਸ਼ਤਿਹਾਰ ਵਿਚ, ਉਸ ਨੇ ਘਰੇਲੂ ਔਰਤ ਲਲਿਤਾ ਜੀ ਦੀ ਭੂਮਿਕਾ ਨਿਭਾਈ ਸੀ। ਕਵਿਤਾ ਚੌਧਰੀ ਦਾ ਦਿਹਾਂਤ ਮਨੋਰੰਜਨ ਜਗਤ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਅਪਣੀ ਅਦਾਕਾਰੀ ਅਤੇ ਨਿਰਮਾਤਾ ਦੇ ਹੁਨਰ ਨਾਲ ਨਵੀਆਂ ਲੀਹਾਂ ਨੂੰ ਪਾਰ ਕੀਤਾ। ਅਦਾਕਾਰਾ ਦੇ ਪ੍ਰਸ਼ੰਸਕ ਅਤੇ ਪਰਵਾਰ ਸੋਗ ਵਿਚ ਹਨ।

READ ALSO: ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁੜੀ ਨੇ ਕੱਢੀਆਂ ਗਾਲਾਂ, ਕੀਤੇ ਗੰਦੇ ਇਸ਼ਾਰੇ 

ਕਵਿਤਾ ਚੌਧਰੀ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ ਸੀ। ਉਹ ਅਪਣੀ ਜ਼ਿੰਦਗੀ ਦਾ ਆਖਰੀ ਸਮਾਂ ਅੰਮ੍ਰਿਤਸਰ ਵਿਚ ਹੀ ਬਿਤਾਉਣਾ ਚਾਹੁੰਦੀ ਸੀ। ਇਸ ਲਈ, ਉਸ ਨੇ ਸਾਲ 2018 ਵਿਚ ਮਾਨਾਂਵਾਲਾ ਵਿਚ ਇਕ ਘਰ ਖਰੀਦਿਆ। ਉਦੋਂ ਤੋਂ ਉਹ ਇਥੇ ਰਹਿ ਰਹੀ ਸੀ। ਕੈਂਸਰ ਕਾਰਨ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪਾਰਵਤੀ ਦੇਵੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।  

Kavita Chaudhary Death News

[wpadcenter_ad id='4448' align='none']