Punjab and Haryana
ਪੰਜਾਬ ਅਤੇ ਹਰਿਆਣਾ ਦੀ ਦਾਤਾਸਿੰਘਵਾਲਾ ਬਾਰਡਰ ‘ਤੇ ਤਿੰਨ ਦਿਨ ਪਹਿਲਾਂ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਾਲੇ ਹੋਈ ਝੜਪ ‘ਚ ਜ਼ਖਮੀ ਹੋਏ ਸੰਗਰੂਰ ਦੇ ਰਹਿਣ ਵਾਲੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਰੋਹਤਕ PGI ਤੋਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਇਆ ਕਿ ਪ੍ਰਿਤਪਾਲ ਸਿੰਘ ਦਾ ਰੋਹਤਕ PGI ‘ਚ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਇੱਕ ਚਿੱਠੀ ਲਿਖ ਕੇ PGI ਰੋਹਤਕ ਵਿੱਚ ਦਾਖ਼ਲ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਅਧਿਕਾਰੀਆਂ ਨੂੰ ਸੌਂਪਣ ਦੀ ਬੇਨਤੀ ਕੀਤੀ। ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਇਲਾਜ ਪੰਜਾਬ ਵਿੱਚ ਮੁਫ਼ਤ ਕਰਵਾਇਆ ਜਾ ਸਕੇ। ਇਸ ਅਪੀਲ ਤੋਂ ਬਾਅਦ ਹੁਣ ਜ਼ਖਮੀ ਨੌਜਵਾਨ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਥੇ ਹੁਣ ਪ੍ਰਿਤਪਾਲ ਸਿੰਘ ਦਾ ਇਲਾਜ ਹੋਵੇਗਾ।
ਕਿਸਾਨ ਪ੍ਰੀਤਪਾਲ ਨੂੰ ਰੋਹਤਕ PGI ਵਿੱਚ ਦਾਖਲ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ। ਸ਼ਨੀਵਾਰ ਸਵੇਰੇ ਹੀ ਮੁੱਖ ਸਕੱਤਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖੀ ਸੀ। ਦਰਅਸਲ ਕਿਸਾਨ ਅੰਦੋਲਨ ਦੋਰਾਨ ਹਰਿਆਣਾ ਪੁਲਿਸ ਅਤੇ ਪੰਜਾਬ ਦੇ ਕਿਸਾਨਾਂ ਵਿੱਚ ਹੋ ਰਹੀ ਝੜਪ ਦੌਰਾਨ ਖਨੌਰੀ ਬਾਰਡਰ ‘ਤੇ ਕਿਸਾਨ ਧਰਨੇ ‘ਚ ਜ਼ਖਮੀ ਹੋਏ ਨੌਜਵਾਨ ਨੂੰ ਰੋਹਤਕ ਪੀਜੀਆਈ ‘ਚ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਦੇ ਸਿਰ, ਲੱਤਾਂ ਅਤੇ ਬੁੱਲ੍ਹਾਂ ਸਮੇਤ ਸਰੀਰ ‘ਤੇ ਸੱਟਾਂ ਲੱਗੀਆਂ ਸਨ। ਜ਼ਖ਼ਮੀਆਂ ਦਾ ਇਲਾਜ ਰੋਹਤਕ PGI ਵਿੱਚ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੀ।
ਜਦਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਨਵਾਂ ਗਾਓਂ ਨਿਵਾਸੀ ਪ੍ਰਿਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਅਗਵਾ ਕਰ ਕੇ ਬੋਰੀ ਵਿਚ ਪਾ ਕੇ ਕੁੱਟਮਾਰੀ ਕਰਨ ਮਗਰੋਂ ਗੰਭੀਰ ਹਾਲਤ ਵਿੱਚ PGI ਰੋਹਤਕ ਚੁੱਕਣ ਦਾ ਮਾਮਲਾ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਕੋਲ ਚੁੱਕਣ ਮਗਰੋਂ ਹੁਣ ਪ੍ਰਿਤਪਾਲ ਸਿੰਘ ਨੂੰ PGI ਰੋਹਤਕ ਤੋਂ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪ੍ਰਿਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਅਤੇ ਉਸ ਦੇ ਸਹੁਰਾ ਸਾਹਿਬ ਅਤੇ ਲੋਕਾਂ ਨੇ ਦੱਸਿਆ ਕਿ ਔਖੇ ਵੇਲੇ ਸਾਡੀ ਬਾਂਹ ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਹੈ ਜਿਹਨਾਂ ਦੀ ਬਦੌਲਤ ਅੱਜ ਪ੍ਰਿਤਪਾਲ ਸਿੰਘ ਨੂੰ PGI ਰੋਹਤਕ ਤੋਂ PGI ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਅਤੇ ਹੁਣ ਉਸਦਾ ਸਹੀ ਇਲਾਜ ਹੋ ਰਿਹਾ ਹੈ।
Punjab and Haryana
ਪ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਮਗਰੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਅਕਾਲ ਪੁਰਖ਼ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦੇ ਹਨ ਜਿਹਨਾਂ ਨੇ ਪਰਿਵਾਰ ਤੇ ਸਾਡੇ ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਅਤੇ ਹੁਣ ਪ੍ਰਿਤਪਾਲ ਸਿੰਘ ਦਾ PGI ਚੰਡੀਗੜ੍ਹ ‘ਚ ਇਲਾਜ ਹੋ ਰਿਹਾ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਇਸ ਮਾਮਲੇ ’ਤੇ ਗੱਲਬਾਤ ਕੀਤੀ ਸੀ ਅਤੇ ਉਹਨਾਂ ਦੇ ਹੁਕਮਾਂ ਅਨੁਸਾਰ ਹੀ ਪ੍ਰਿਤਪਾਲ ਸਿੰਘ ਨੂੰ PGI ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਦੱਸਿਆ ਕਿ ਉਹਨਾਂ ਨੇ ਅਨਿਲ ਵਿੱਜ ਨਾਲ ਗੱਲਬਾਤ ਵਿਚ ਇਹ ਬੇਨਤੀ ਕੀਤੀ ਸੀ ਕਿ ਪ੍ਰਿਤਪਾਲ ਸਿੰਘ ਨੂੰ PGI ਚੰਡੀਗੜ੍ਹ ਜਾਂ DMC ਲੁਧਿਆਣਾ ਰੈਫਰ ਕੀਤਾ ਜਾਵੇ। ਇਸ ਮਗਰੋਂ ਇਹਗੱਲ ਸਾਹਮਣੇ ਆਈ ਕਿ ਉਹ ਮਰੀਜ਼ ਨੂੰ DMC ਲੁਧਿਆਣਾ ਨਹੀਂ ਭੇਜ ਸਕਦੇ, ਇਸ ਕਾਰਨ PGI ਚੰਡੀਗੜ੍ਹ ਰੈਫਰ ਕਰਨ ਵਾਸਤੇ NOC ਜਾਰੀ ਕੀਤੀ ਗਈ ਹੈ।
READ ALSO :ਕਿਸਾਨਾਂ ‘ਤੇ ਹਰਿਆਣਾ ਪੁਲਿਸ ਦੀ ਕਾਰਵਾਈ ਉਤੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ…
ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਅਸਲ ਵਿੱਚ ਪ੍ਰਿਤਪਾਲ ਸਿੰਘ ਦੇ ਇਲਾਜ ਦਾ ਸਵਾਲ ਹੈ ਅਤੇ ਇਸ ‘ਚ ਕੋਈ ਕਰੈਡਿਟ ਵਾਰ ਸ਼ਾਮਲ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਸਕੱਤਰ ਦਾ ਪੱਤਰ ਮਿਲਿਆ ਤਾਂ ਉਸ ਵੇਲੇ ਅਨਿਲ ਵਿੱਜ ਨੇ ਪ੍ਰਿਤਪਾਲ ਸਿੰਘ ਨੂੰ ਰੋਹਤਕ ਤੋਂ ਚੰਡੀਗੜ੍ਹ ਲਈ ਰਵਾਨਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਉਹ ਤਾਂ ਅਕਾਲ ਪੁਰਖ਼ ਦਾ ਸ਼ੁਕਰਾਨਾ ਅਦਾ ਕਰਦੇ ਹਨ ਕਿ ਉਸ ਦਾ ਸਹੀ ਇਲਾਜ ਹੋ ਜਾਵੇ ਅਤੇ ਇਹ ਕੋਈ ਕਰੈਡਿਟ ਵਾਰ ਨਹੀਂ ਹੈ।
Punjab and Haryana