IND Vs ENG
ਭਾਰਤੀ ਟੀਮ ਨੇ ਸੋਮਵਾਰ ਨੂੰ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇੰਗਲੈਂਡ ਨੂੰ ਲਗਾਤਾਰ ਤੀਜੇ ਟੈਸਟ ‘ਚ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਭਾਰਤ ਨੇ ਮੌਜੂਦਾ ਸੀਰੀਜ਼ ‘ਚ 3-1 ਨਾਲ ਬੜ੍ਹਤ ਬਣਾ ਲਈ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। ਹਾਲਾਂਕਿ ਚੌਥਾ ਟੈਸਟ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਆਪਣੇ ਮੁੱਖ ਕੋਚ ਅਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਸ਼ਰਮਾ ਭਾਰਤ ਦਾ ਪੰਜਵਾਂ ਸਭ ਤੋਂ ਸਫਲ ਟੈਸਟ ਕਪਤਾਨ ਬਣ ਗਿਆ ਹੈ। ਰਾਹੁਲ ਦ੍ਰਾਵਿੜ ਨੇ 25 ਟੈਸਟਾਂ ਵਿਚ ਭਾਰਤ ਦੀ ਕਪਤਾਨੀ ਕੀਤੀ ਅਤੇ 8 ਵਾਰ ਜਿੱਤ ਦਿਵਾਈ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ 15 ਟੈਸਟਾਂ ਵਿਚ 9ਵੀਂ ਜਿੱਤ ਦਰਜ ਕੀਤੀ
ਰੋਹਿਤ ਸ਼ਰਮਾ ਨੇ ਮਨਸੂਰ ਅਲੀ ਖਾਨ ਪਟੌਦੀ ਅਤੇ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਪਟੌਦੀ ਨੇ 40 ਟੈਸਟਾਂ ਵਿਚ 9 ਜਿੱਤਾਂ, ਜਦੋਂਕਿ ਗਾਵਸਕਰ ਨੇ 47 ਟੈਸਟਾਂ ਵਿਚ 9 ਜਿੱਤਾਂ ਦਿਵਾਈਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ, ਜਿਨ੍ਹਾਂ ਨੇ 68 ਟੈਸਟ ਮੈਚਾਂ ਵਿੱਚ ਟੀਮ ਨੂੰ 40 ਜਿੱਤਾਂ ਦਿਵਾਈਆਂ।
ਭਾਰਤ ਨੂੰ ਸਭ ਤੋਂ ਵੱਧ ਟੈਸਟ ਜਿੱਤਾਂ ਦੇਣ ਦੇ ਮਾਮਲੇ ਵਿੱਚ ਐਮਐਸ ਧੋਨੀ ਦੂਜੇ ਸਥਾਨ ‘ਤੇ ਕਾਬਜ਼ ਹੈ। ਧੋਨੀ ਦੀ ਅਗਵਾਈ ‘ਚ ਭਾਰਤ ਨੇ 60 ਟੈਸਟਾਂ ‘ਚ 27 ਜਿੱਤਾਂ ਦਰਜ ਕਰਵਾਈਆਂ। ਸੌਰਵ ਗਾਂਗੁਲੀ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਦੀ ਅਗਵਾਈ ‘ਚ ਭਾਰਤ ਨੇ 49 ‘ਚੋਂ 21 ਟੈਸਟ ਜਿੱਤੇ ਹਨ। ਮੁਹੰਮਦ ਅਜ਼ਹਰੂਦੀਨ ਨੇ 47 ਟੈਸਟਾਂ ‘ਚ 14 ਜਿੱਤਾਂ ਦਰਜ ਕੀਤੀਆਂ ਹਨ ਅਤੇ ਉਹ ਇਸ ਸੂਚੀ ‘ਚ ਚੌਥੇ ਸਥਾਨ ‘ਤੇ ਹਨ।
ਰੋਹਿਤ ਕੋਲ ਹੈ ਸ਼ਾਨਦਾਰ ਮੌਕਾ
ਰੋਹਿਤ ਸ਼ਰਮਾ ਕੋਲ ਭਾਰਤ ਦਾ ਪੰਜਵਾਂ ਸਭ ਤੋਂ ਸਫਲ ਕਪਤਾਨ ਬਣਨ ਦਾ ਸੁਨਹਿਰੀ ਮੌਕਾ ਹੈ। ਇਸ ਲਈ ਉਨ੍ਹਾਂ ਨੂੰ ਧਰਮਸ਼ਾਲਾ ‘ਚ ਖੇਡੇ ਜਾਣ ਵਾਲੇ ਪੰਜਵੇਂ ਅਤੇ ਆਖਰੀ ਟੈਸਟ ‘ਚ ਇੰਗਲੈਂਡ ਨੂੰ ਹਰਾਉਣਾ ਹੋਵੇਗਾ। ਜੇ ਭਾਰਤੀ ਟੀਮ ਇੰਗਲੈਂਡ ਨੂੰ ਪੰਜਵੇਂ ਟੈਸਟ ‘ਚ ਹਰਾਉਣ ‘ਚ ਸਫਲ ਰਹਿੰਦੀ ਹੈ ਤਾਂ ਰੋਹਿਤ ਸ਼ਰਮਾ ਦੀ ਅਗਵਾਈ ‘ਚ ਇਹ 10ਵੀਂ ਜਿੱਤ ਹੋਵੇਗੀ ਅਤੇ ਉਹ ਪੰਜਵੇਂ ਸਭ ਤੋਂ ਸਫਲ ਭਾਰਤੀ ਟੈਸਟ ਕਪਤਾਨ ਬਣ ਜਾਣਗੇ।
READ ALSO: ਵਿਦਿਆਰਥਣਾਂ ਨੂੰ ਨਵੀਂ ਵੋਟ ਬਣਵਾਉਣ ਅਤੇ ਵੋਟ ਦੀਮਹੱਤਤਾ ਬਾਰੇ ਪ੍ਰੇਰਿਤ ਕੀਤਾ
ਹਾਲਾਂਕਿ ਰੋਹਿਤ ਸ਼ਰਮਾ ਨੇ ਇਕ ਖਾਸ ਮਾਮਲੇ ‘ਚ ਸਾਬਕਾ ਕਪਤਾਨ ਐੱਮਐੱਸ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੋਹਿਤ ਸ਼ਰਮਾ ਨੇ ਇੰਗਲੈਂਡ ਦੇ ਖਿਲਾਫ ਲਗਾਤਾਰ ਤਿੰਨ ਟੈਸਟ ਜਿੱਤੇ, ਜਿਵੇਂ ਧੋਨੀ, ਮੁਹੰਮਦ ਅਜ਼ਹਰੂਦੀਨ ਅਤੇ ਅਜੀਤ ਵਾਡੇਕਰ ਨੇ ਆਪਣੀ ਕਪਤਾਨੀ ਦੇ ਦਿਨਾਂ ਦੌਰਾਨ ਕੀਤਾ ਹੈ। ਸਿਰਫ਼ ਕੋਹਲੀ (18 ਟੈਸਟਾਂ ਵਿੱਚ 10 ਜਿੱਤਾਂ) ਨੇ ਹੀ ਭਾਰਤੀ ਕਪਤਾਨ ਵਜੋਂ ਰੋਹਿਤ ਸ਼ਰਮਾ ਨਾਲੋਂ ਇੰਗਲੈਂਡ ਖ਼ਿਲਾਫ਼ ਜ਼ਿਆਦਾ ਟੈਸਟ ਜਿੱਤੇ ਹਨ।
IND Vs ENG