Gary Sinise Son Death
ਹੌਲੀਵੁੱਡ ਦੀਆਂ ਬੇਹਤਰੀਨ ਫ਼ਿਲਮਾਂ ‘ਕੈਪਟਨ ਅਮਰੀਕਾ ਦਿ ਵਿੰਟਰ ਸੋਲਜਰ’ ਅਤੇ ‘ਫੋਰੈਸਟ ਗੰਪ’ ਵਿੱਚੋ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਗੈਰੀ ਸਿਨਿਸ ‘ਤੇ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਦਰਅਸਲ ਅਮਰੀਕੀ ਅਭਿਨੇਤਾ ਗੈਰੀ ਸਿਨਿਸ ਦੇ 33 ਸਾਲਾ ਬੇਟੇ ਮੈਕਕੇਨਾ ਐਂਥਨੀ ਦੀ ਲੰਬੀ ਬਿਮਾਰੀ ਤੋਂ ਬਾਅਦ 33 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ।
ਬੇਟੇ ਦੇ ਦੇਹਾਂਤ ਦੀ ਜਾਣਕਾਰੀ ਖੁਦ ਗੈਰੀ ਸਿਨਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਕਕੇਨਾ ਐਂਥਨੀ ਉਰਫ ਮੈਕ ਸਿਨਿਸ ਦੇ ਪ੍ਰਸ਼ੰਸਕਾਂ ਨੂੰ ਵੀ ਸੰਦੇਸ਼ ਦਿੱਤਾ ਹੈ। ਗੈਰੀ ਸਿਨਿਸ ਦੇ ਬੇਟੇ ਦੇ ਦੇਹਾਂਤ ਦੀ ਖਬਰ ਸੁਣਨ ਤੋਂ ਬਾਅਦ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
68 ਸਾਲਾ ਅਮਰੀਕੀ ਅਭਿਨੇਤਾ ਗੈਰੀ ਨੇ ਆਪਣੇ ਬੇਟੇ ਦੇ ਦੇਹਾਂਤ ਦੀ ਖਬਰ ਆਪਣੀ ਵੈੱਬਸਾਈਟ ‘ਗੈਰੀ ਸਿਨਾਈਜ਼ ਫਾਊਂਡੇਸ਼ਨ’ ‘ਤੇ ਸਾਂਝੀ ਕੀਤੀ। ਗੈਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜ ਸਾਲ ਦੀ ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਦਾ ਬੇਟਾ ਮੈਕ ਕੈਂਸਰ ਦੀ ਲੜਾਈ ਹਾਰ ਗਿਆ।
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਫ਼ਰਵਰੀ 2024)
ਮੈਕ ਸਿਨਿਸ ਦੀ ਮੌਤ 5 ਜਨਵਰੀ, 2024 ਨੂੰ ਹੋਈ ਸੀ। ਅਮਰੀਕੀ ਅਭਿਨੇਤਾ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ, “8 ਅਗਸਤ, 2018 ਨੂੰ ਮੈਕ ਨੂੰ ਕੋਰਡੋਮਾ ਨਾਮਕ ਇੱਕ ਦੁਰਲੱਭ ਕੈਂਸਰ ਦਾ ਪਤਾ ਲੱਗਿਆ। ਇਹ ਬਿਮਾਰੀ ਰੀੜ੍ਹ ਦੀ ਹੱਡੀ ਵਿੱਚ ਹੁੰਦੀ ਹੈ। ਅਮਰੀਕਾ ਵਿੱਚ ਹਰ ਸਾਲ 300 ਤੋਂ ਵੱਧ ਲੋਕ ਇਸ ਤੋਂ ਪੀੜਤ ਹੁੰਦੇ ਹਨ।”
ਗੈਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਦੀ ਪਤਨੀ ਮੋਇਰਾ ਹੈਰਿਸ ਦੇ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਉਸਦੇ ਬੇਟੇ ਮੈਕ ਨੂੰ ਕੈਂਸਰ ਦਾ ਪਤਾ ਲੱਗਿਆ ਸੀ। ਉਸ ਦੀ ਪਤਨੀ ਦਾ ਕੈਂਸਰ ਤਾਂ ਠੀਕ ਹੋ ਗਿਆ ਸੀ ਪਰ ਉਸ ਦੇ ਪੁੱਤਰ ਦਾ ਕੈਂਸਰ ਪੂਰੇ ਸਰੀਰ ਵਿਚ ਫੈਲ ਗਿਆ। ਉਨ੍ਹਾਂ ਆਪਣੇ ਬੇਟੇ ਦੇ ਕੈਂਸਰ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਲ 2018 ਵਿੱਚ ਉਨ੍ਹਾਂ ਦੇ ਬੇਟੇ ਨੂੰ ਕੋਰਡੋਮਾ ਕੈਂਸਰ ਦਾ ਪਤਾ ਲੱਗਾ ਸੀ।