Mohali Firing News
ਜ਼ਿਲ੍ਹਾ ਮੁਹਾਲੀ ਦੇ ਸੈਕਟਰ 67 ਦੇ ਵਿਚ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀਪੀ67 ਮਾਲ ਦੇ ਬਾਹਰ ਨਕਾਬਪੋਸ਼ਾਂ ਵਲੋਂ ਵਿਅਕਤੀ ਉਤੇ ਕਰੀਬ 15 ਰਾਊਂਡ ਫਾਇਰ ਕੀਤੇ ਗਏ, ਜਿਸ ਮਗਰੋਂ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰਜੇਸ਼ ਡੋਗਰਾ ਵਜੋਂ ਹੋਈ ਹੈ, ਜੋ ਕਿ ਜੰਮੂ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਸਬੰਧੀ ਐਸਐਸਪੀ ਮੁਹਾਲੀ ਨੇ ਦਸਿਆ ਕਿ 4 ਤੋਂ 5 ਮੁਲਜ਼ਮ ਦੋ ਗੱਡੀਆਂ ਵਿਚ ਆਏ ਸਨ।
READ ALSO:ਆਈਪੀਐਲ ‘ਚ ਲਾਇਆ ਗਿਆ ਸੀ 30 ਗੇਂਦਾਂ ‘ਚ ਸੈਂਕੜਾ, ਛੱਕਿਆਂ ਦੀ ਹੋਈ ਸੀ ਰੱਜ ਕੇ ਬਰਸਾਤ
ਉਕਤ ਗੱਡੀਆਂ ਦੇ ਨੰਬਰ ਜੰਮੂ ਅਤੇ ਚੰਡੀਗੜ੍ਹ ਦੇ ਸਨ। ਪੁਲਿਸ ਕੋਲ ਮਾਮਲੇ ਸਬੰਧੀ ਕਈ ਅਹਿਮ ਤੱਥ ਹਨ, ਜਿਸ ਦੇ ਆਧਾਰ ਉਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਡੋਗਰਾ ਕੁੱਝ ਸਮਾਂ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ।
Mohali Firing News