Patiala Girl Stabbed Death
ਪਟਿਆਲਾ ( ਮਾਲਕ ਸਿੰਘ ਘੁੰਮਣ ) -ਪਟਿਆਲਾ ਕੋਤਵਾਲੀ ਥਾਣੇ ਅਧੀਨ ਆਉਂਦੀ ਸੰਜੇ ਕਲੋਨੀ ਵਿੱਚ ਇੱਕ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਇਲਾਕੇ ਦਾ ਰਹਿਣ ਵਾਲਾ ਇੱਕ ਲੜਕਾ ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਜਦੋਂ ਲੜਕੀ ਨੇ ਇਨਕਾਰ ਕਰ ਦਿੱਤਾ ਤਾਂ ਬੀਤੀ ਰਾਤ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
ਇਲਾਜ ਦੌਰਾਨ ਛੋਟੀ ਭੈਣ ਦੀ ਮੌਤ ਹੋ ਗਈ
ਵੱਡੀ ਭੈਣ ‘ਤੇ ਹੋਏ ਇਸ ਹਮਲੇ ਨੂੰ ਦੇਖ ਕੇ ਛੋਟੀ ਭੈਣ ਡਰ ਗਈ ਅਤੇ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਇੱਕੋ ਪਰਿਵਾਰ ਦੀਆਂ ਦੋਵੇਂ ਲੜਕੀਆਂ ਦੀ ਮੌਤ ਹੋ ਗਈ।
ਮਾਰੀ ਗਈ ਲੜਕੀ ਦਾ ਨਾਂ ਸਲਮਾ ਹੈ, ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਸਦਮੇ ਨਾਲ ਮਰਨ ਵਾਲੀ ਲੜਕੀ ਦਾ ਨਾਂ ਹੁਸਨਪ੍ਰੀਤ ਹੈ, ਜਿਸ ਦੀ ਉਮਰ ਕਰੀਬ 7 ਸਾਲ ਹੈ।
ਐਸਪੀ ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
READ ALSO: ਹੁਣ ਲੋਕਾਂ ਨੂੰ ਮਲਟੀਪਲ ਕਾਰਡ ਨੈੱਟਵਰਕਾਂ ‘ਚੋਂ ਚੋਣ ਕਰਨ ਦਾ ਮਿਲੇਗਾ ਵਿਕਲਪ-RBI
Patiala Girl Stabbed Death