Shatrughan Sinha
70 ਦੇ ਦਸ਼ਕ ‘ਚ ਆਪਣੀ ਅਦਾਕਾਰੀ ਨੂੰ ਸਾਬਤ ਕਰਨ ਵਾਲੇ ਸ਼ਤਰੂਘਨ ਜਲਦ ਹੀ OTT ‘ਤੇ ਡੈਬਿਊ ਕਰਨ ਜਾ ਰਹੇ ਹਨ। ਨਿਰਦੇਸ਼ਕ ਨਗੇਂਦਰ ਚੌਧਰੀ ਦੇ ਨਿਰਦੇਸ਼ਨ ‘ਚ ਬਣ ਰਹੀ ਵੈੱਬ ਸੀਰੀਜ਼ ‘ਗੈਂਗਸ ਆਫ ਗਾਜ਼ੀਆਬਾਦ’ ਦਾ ਨਾਂ ਇਸ ਸਮੇਂ ਸੁਰਖੀਆਂ ‘ਚ ਹੈ। ਜਿਸ ਦੀ ਵਜ੍ਹਾ ਇਹ ਹੈ ਸ਼ਤਰੂਘਨ ਸਿਨਹਾ, ਜੋ ਇਸ ਸੀਰੀਜ਼ ਰਾਹੀਂ OTT ‘ਤੇ ਆਪਣੀ ਸ਼ਾਨਦਾਰ ਅਦਾਕਾਰੀ ਦਾ ਹੁਨਰ ਦਿਖਾਉਂਦੇ ਨਜ਼ਰ ਆਉਣਗੇ।
ਮੇਕਰਸ ਵੱਲੋਂ ਇਸ ਵੈੱਬ ਸੀਰੀਜ਼ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਜਿਸ ‘ਚ ਸ਼ਤਰੂਘਨ ਹੱਥ ‘ਚ ਬੰਦੂਕ ਲੈ ਕੇ ਨਜ਼ਰ ਆ ਰਹੇ ਹਨ। ਉਸ ਦੇ ਨਾਲ ਗੈਂਗਸ ਆਫ ਗਾਜ਼ੀਆਬਾਦ ਸੀਰੀਜ਼ ‘ਚ ਸੰਨੀ ਲਿਓਨ, ਆਸ਼ੂਤੋਸ਼ ਰਾਣਾ, ਮਾਹਿਰਾ ਸ਼ਰਮਾ, ਮੁਕੇਸ਼ ਤਿਵਾਰੀ, ਜਤਿਨ ਸ਼ਰਮਾ ਅਤੇ ਅਭਿਮਨਿਊ ਸਿੰਘ ਵਰਗੇ ਕਈ ਫਿਲਮੀ ਕਲਾਕਾਰ ਅਹਿਮ ਭੂਮਿਕਾਵਾਂ ‘ਚ ਮੌਜੂਦ ਹਨ।
also read :- ਜੈਕਲੀਨ ਫਰਨਾਂਡਿਸ ਦੇ ਅਪਾਰਟਮੈਂਟ ‘ਚ ਲੱਗੀ ਅੱਗ, ਜਾਨ ਬੱਚਣ ਤੋਂ ਬਾਅਦ ਅਦਕਾਰਾ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਸਿਹਤ ਬਾਰੇ ਜਾਣਕਾਰੀ
ਇਸ ਸੀਰੀਜ਼ ਦੀ ਕਹਾਣੀ 90 ਦੇ ਦਹਾਕੇ ‘ਚ ਗਾਜ਼ੀਆਬਾਦ ਦੇ ਸਥਾਨਕ ਗੈਂਗਜ਼ ਵਾਰ ‘ਤੇ ਆਧਾਰਿਤ ਦੱਸੀ ਜਾਂਦੀ ਹੈ। ਇਸ ਕ੍ਰਾਈਮ ਥ੍ਰਿਲਰ ਸੀਰੀਜ਼ ਦੀ ਰਿਲੀਜ਼ ਡੇਟ ਨੂੰ ਲੈ ਕੇ ਅਜੇ ਤੱਕ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋ ਸਕਦਾ ਹੈ।
ਧਰਮਿੰਦਰ, ਅਮਿਤਾਭ ਬੱਚਨ ਅਤੇ ਜਤਿੰਦਰ ਦੀ ਤਰ੍ਹਾਂ, ਸ਼ਤਰੂਘਨ ਸਿਨਹਾ ਵੀ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਸਮੇਂ ਦੌਰਾਨ ਸ਼ਾਨਦਾਰ ਫਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਅਜਿਹੇ ‘ਚ ਹੁਣ ਪ੍ਰਸ਼ੰਸਕ ਉਸ ਨੂੰ OTT ‘ਤੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ।