Diljit Dosanjh
ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਉਨ੍ਹਾਂ ਦੀਆ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਤੋਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਰੱਜ ਕੇ ਵਾਇਰਲ ਹੋ ਰਹੀਆਂ ਹਨ। ਇਸ ਦਰਮਿਆਨ ਹੁਣ ਦਿਲਜੀਤ ਹਿਮਾਚਲ ਪ੍ਰਦੇਸ਼ ਪਹੁੰਚੇ ਹਨ, ਜਿੱਥੇ ਉਨ੍ਹਾਂ ‘ਤੇ ਹਿਮਾਚਲ ਵਾਸੀਆਂ ਨੇ ਰੱਜ ਕੇ ਪਿਆਰ ਦੀ ਬਰਸਾਤ ਕੀਤੀ ਹੈ। ਇੱਥੋਂ ਦਿਲਜੀਤ ਨੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ |
also read :- ਲਖਵਿੰਦਰ ਵਡਾਲੀ ਨੇ ਰੋਹਿਤ ਸ਼ਰਮਾ ‘ਤੇ ਰਾਹੁਲ ਦ੍ਰਾਵਿੜ ਨਾਲ ਕੀਤੀ ਮੁਲਾਕਾਤ
ਜੋ ਕਿ ਕਾਫੀ ਵਾਇਰਲ ਹੋ ਰਹੀਆਂ ਹਨ। ਹੁਣ ਦਿਲਜੀਤ ਨੂੰ ਹਿਮਾਚਲ ‘ਚ ਦੇਖ ਫੈਨਜ਼ ਨੂੰ ਇੱਕ ਸ਼ਖਸ ਦੀ ਯਾਦ ਆ ਰਹੀ ਹੈ, ਉਹ ਹੈ ਕੰਗਨਾ ਰਣੌਤ। ਕਿਉਂਕਿ ਕੰਗਨਾ ਰਣੌਤ ਹਿਮਾਚਲ ਦੀ ਰਹਿਣ ਵਾਲੀ ਹੈ ਅਤੇ ਕਾਫੀ ਪਹਿਲਾਂ ਤੋਂ ਕੰਗਨਾ ਤੇ ਦਿਲਜੀਤ ਵਿਚਾਲੇ ਵਿਵਾਦ ਵੀ ਰਿਹਾ ਹੈ, ਜਿਸ ਦਰਮਿਆਨ ਦਿਲਜੀਤ ਦਾ ਹਿਮਾਚਲ ਪਹੁੰਚਣਾ ਹੋਰ ਮਜ਼ੇਦਾਰ ਹੋ ਗਿਆ ਹੈ। ਫੈਨਜ਼ ਦਿਲਜੀਤ ਦੀਆਂ ਹਿਮਾਚਲ ਦੀਆਂ ਤਸਵੀਰਾਂ ‘ਤੇ ਕਮੈਂਟ ਕਰ ਕੰਗਨਾ ਦੀ ਕਲਾਸ ਲਗਾ ਰਹੇ ਹਨ।
ਇੱਕ ਸ਼ਖਸ ਨੇ ਕਮੈਂਟ ਕੀਤਾ, ‘ਕੰਗਨਾ ਤਾਂ ਕੋਣੇ ‘ਚ ਬਹਿ ਕੇ ਰੋਂਦੀ ਹੋਣੀ ਆ।’ ਇੱਕ ਹੋਰ ਸ਼ਖਸ ਨੇ ਲਿਿਖਿਆ, ‘ਉਮੀਦ ਹੈ ਤੁਹਾਨੂੰ ਹਿਮਾਚਲੀਆਂ ਦੀ ਮਹਿਮਾਨ ਨਵਾਜ਼ੀ ਪਸੰਦ ਆਈ ਹੋਵੇਗੀ।’