Benefits of Buttermilk

ਬਟਰ ਮਿਲਕ ਯਾਨੀ ਲੱਸੀ ਇੱਕ ਬਹੁਤ ਹੀ ਸਵਾਦਿਸ਼ਟ ਜਾਂ ਸਿਹਤਮੰਦ ਡਰਿੰਕ ਹੈ। ਕੁੱਝ ਲੋਕ ਮਿੱਠੀ ਲੱਸੀ ਪੀਣਾ ਪਸੰਦ ਕਰਦੇ ਹਨ ਤਾਂ ਕੁੱਝ ਲੋਕ ਨਮਕੀਨ ਲੱਸੀ। ਭਾਰਤ ਦੀ ਇਹ ਦੇਸੀ ਡਰਿੰਕ ਵਿਦੇਸ਼ ਤੱਕ ਪ੍ਰਸਿੱਧ ਹੈ। ਗਰਮੀਆਂ ਦੇ ਵਿੱਚ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਹਾਲਾਂਕਿ ਇਹ ਕਿਸੇ ਵੀ ਮੌਸਮ ਵਿੱਚ ਲਾਭਦਾਇਕ ਹੁੰਦੀ ਹੈ। ਕੁੱਝ ਲੋਕ ਖਾਸ ਕਰਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਲੱਸੀ ਪੀਣਾ ਪਸੰਦ ਕਰਦੇ ਹਨ। ਭਾਰਤ ਦੇ ਮਸ਼ਹੂਰ ਡਾਈਟੀਸ਼ੀਅਨ ਆਯੂਸ਼ੀ ਯਾਦਵ ਨੇ ਦੱਸਿਆ ਕਿ ਜੇਕਰ ਤੁਸੀਂ ਰੋਜ਼ਾਨਾ ਦੁਪਹਿਰ ਦੇ ਖਾਣੇ ਦੇ ਸਮੇਂ ਵਿੱਚ ਲੱਸੀ ਪੀਂਦੇ ਹੋ ਤਾਂ ਸਿਹਤ ਨੂੰ ਕੀ ਲਾਭ ਹੋ ਸਕਦੇ ਹਨ। ਲੱਸੀ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ, ਜਿਵੇਂ ਕਿ ਲੈਕਟੋਬੈਕੀਲਸ ਅਤੇ ਬਿਫਿਡੋਬੈਕਟੀਰੀਆ, ਜੋ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਇਹ ਚੰਗੇ ਬੈਕਟੀਰੀਆ ਸਾਡੀ ਅੰਤੜੀ ਵਿਚਲੇ ਮਾੜੇ ਬੈਕਟੀਰੀਆ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਪਾਚਨ ਕਿਰਿਆ ਵਿਚ ਸੁਧਾਰ ਕਰਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਗੈਸ, ਕਬਜ਼ ਅਤੇ ਬਲੋਟਿੰਗ ਤੋਂ ਰਾਹਤ ਪਾ ਸਕਦੇ ਹੋ।

ਲੱਸੀ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਸਹੀ ਹਾਈਡ੍ਰੇਸ਼ਨ ਪ੍ਰਦਾਨ ਕਰਦੀ ਹੈ। ਦੁਪਹਿਰ ਦੇ ਸਮੇਂ ਲੱਸੀ ਪੀਣ ਨਾਲ ਤੁਹਾਡੇ ਸਰੀਰ ਦੇ ਪਾਣੀ ਦਾ ਪੱਧਰ ਬਰਕਰਾਰ ਰਹਿੰਦਾ ਹੈ ਅਤੇ ਗਰਮੀਆਂ ਵਿੱਚ ਤੁਹਾਨੂੰ ਡੀਹਾਈਡ੍ਰੇਟ ਹੋਣ ਤੋਂ ਰੋਕਿਆ ਜਾ ਸਕਦਾ ਹੈ। ਲੱਸੀ ਜੋ ਕਿ ਦੁੱਧ ਤੋਂ ਹੀ ਤਿਆਰ ਹੁੰਦੀ ਹੈ। ਜਿਸ ਕਰਕੇ ਇਸ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਦੇ ਹਨ। ਦੁਪਹਿਰ ਨੂੰ ਲੱਸੀ ਪੀਣ ਨਾਲ ਤੁਹਾਡੀ ਪੌਸ਼ਟਿਕ ਸ਼ਕਤੀ ਵੱਧ ਸਕਦੀ ਹੈ ਅਤੇ ਤੁਸੀਂ ਤਾਜ਼ੇ ਅਤੇ ਊਰਜਾਵਾਨ ਮਹਿਸੂਸ ਕਰ ਸਕਦੇ ਹੋ।

also read :- ਜੇਕਰ ਤੁਸੀ ਵੀ ਖਾਂਦੇ ਹੋ ਰਾਤ ਨੂੰ ਸਿਹਤ ਨੂੰ ਵਿਗਾੜ ਦੇਣ ਵਾਲੀਆਂ ਇਹ ਗ਼ਲਤ ਚੀਜ਼ਾਂ ਤਾਂ ਹੋ ਜਾਓ ਸਾਵਧਾਨ , ਸਿਹਤ ਨੂੰ ਹੋ ਸਕਦਾ…

ਲੱਸੀ ਪੀਣ ਤੋਂ ਬਾਅਦ ਵਿਅਕਤੀ ਨੂੰ ਸ਼ਾਂਤੀ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਇਸ ਦੇ ਠੰਡੇ ਅਤੇ ਆਰਾਮਦੇਹ ਗੁਣ ਤੁਹਾਨੂੰ ਚੰਗਾ ਮਹਿਸੂਸ ਕਰਵਾਉਂਦੇ ਹਨ। ਜਦੋਂ ਮਨ ਤੰਦਰੁਸਤ ਰਹੇਗਾ ਤਾਂ ਤੁਸੀਂ ਰੋਜ਼ਾਨਾ ਜੀਵਨ ਦੀਆਂ ਆਮ ਗਤੀਵਿਧੀਆਂ ਨੂੰ ਖੁਸ਼ੀ ਨਾਲ ਕਰ ਸਕੋਗੇ। ਲੱਸੀ ਵਿੱਚ ਵਿਟਾਮਿਨ ਅਤੇ ਖਣਿਜਾਂ ਦਾ ਸੰਤੁਲਨ ਹੁੰਦਾ ਹੈ, ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਬੀ, ਜੋ ਸਾਡੇ ਸਰੀਰ ਲਈ ਜ਼ਰੂਰੀ ਹਨ। ਇਹ ਤੱਤ ਸਾਨੂੰ ਸਿਹਤਮੰਦ ਅਤੇ ਮਜ਼ਬੂਤ ​​ਬਣਾਉਂਦੇ ਹਨ ਅਤੇ ਸਰੀਰ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਵਿੱਚ ਮਦਦ ਕਰਦੇ ਹਨ।