Guava Tea Benefits
ਸਰਦੀਆਂ ਦੇ ਮੌਸਮ ‘ਚ ਅਮਰੂਦ ਖੂਬ ਖਾਧਾ ਜਾਂਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਮਰੂਦ ‘ਚ ਵਿਟਾਮਿਨ ਸੀ, ਬੀ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਲਾਇਕੋਪੀਨ ਤੇ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਮਰੂਦ ਦੇ ਨਾਲ-ਨਾਲ ਇਸ ਦੀਆਂ ਪੱਤੀਆਂ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਦੀਆਂ ਪੱਤੀਆਂ ਖਾਸ ਕਰ ਕੇ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਇਸ ਦੀਆਂ ਪੱਤੀਆਂ ਤੋਂ ਬਣੀ ਚਾਹ ਦੇ ਵੀ ਵੱਖ-ਵੱਖ ਫਾਇਦੇ ਹਨ।
also read :- ਘਰੇਲੂ ਨੁਸਖਿਆਂ ਨਾਲ ਹੀ ਅੱਖਾਂ ਥੱਲੇ ਪਏ ਕਾਲ਼ੇ ਘੇਰਿਆਂ ਨੂੰ ਕਰ ਸਕਦੇ ਹੋ ਅਸਾਨੀ ਨਾਲ ਦੂਰ
- ਅਮਰੂਦ ਦੀਆਂ ਪੱਤੀਆਂ ਤੋਂ ਬਣੀ ਚਾਹ ਵਜ਼ਨ ਘਟਾਉਣ ‘ਚ ਮਦਦ ਕਰਦੀ ਹੈ। ਅਮਰੂਦ ਦੀਆਂ ਪੱਤੀਆਂ ਦੀ ਚਾਹ ਕਾਰਬੋਹਾਈਡ੍ਰੇਟਸ ਨੂੰ ਗਲੂਕੋਜ਼ ‘ਚ ਬਦਲਣ ਨਹੀਂ ਦਿੰਦੀ, ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
- ਜੇਕਰ ਸਰੀਰ ‘ਚ ਕੋਲੈਸਟ੍ਰੋਲ ਦਾ ਪੱਧਰ ਵਧ ਜਾਵੇ ਤਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਮਰੂਦ ਦੀਆਂ ਪੱਤੀਆਂ ਤੋਂ ਬਣੀ ਚਾਹ ਪੀਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।
ਬਲੱਡ ਸ਼ੂਗਰ ਕੰਟਰੋਲ ਕਰੇ - ਅਮਰੂਦ ਦੀਆਂ ਪੱਤੀਆਂ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ। ਇਹ ਸਰੀਰ ‘ਚ ਕਈ ਐਨਜ਼ਾਈਮਜ਼ ਨੂੰ ਰੋਕ ਕੇ ਖੂਨ ‘ਚ ਗਲੂਕੋਜ਼ ਦੇ ਸੋਖਣ ਨੂੰ ਘੱਟ ਕਰਦਾ ਹੈ ਜਿਸ ਕਾਰਨ ਸ਼ੂਗਰ ਦਾ ਪੱਧਰ ਵੀ ਕੰਟਰੋਲ ‘ਚ ਰਹਿੰਦਾ ਹੈ।
- ਅਮਰੂਦ ਦੀਆਂ ਪੱਤੀਆਂ ‘ਚ ਪਾਇਆ ਜਾਣ ਵਾਲਾ ਲਾਇਕੋਪੀਨ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ। ਖਾਸ ਤੌਰ ‘ਤੇ ਇਸ ਦੇ ਸੇਵਨ ਨਾਲ ਬ੍ਰੈਸਟ, ਪ੍ਰੋਸਟੇਟ ਤੇ ਮੂੰਹ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।
- ਅਮਰੂਦ ਦੀਆਂ ਪੱਤੀਆਂ ਦੀ ਚਾਹ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਅਸਲ ‘ਚ ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਪੇਟ ‘ਚ ਬੈਕਟੀਰੀਆ ਨੂੰ ਵਧਣ ਨਹੀਂ ਦਿੰਦੇ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
- ਅਮਰੂਦ ਦੀਆਂ ਪੱਤੀਆਂ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਦੂਰ ਹੁੰਦਾ ਹੈ।
Guava Tea Benefits