ਆਈ.ਟੀ.ਆਈ ਫਰੀਦਕੋਟ ਦੀ ਬਦਲੀ ਜਾਵੇਗੀ ਨੁਹਾਰ- ਐਮ.ਐਲ.ਏ ਸੇਖੋਂ

Date:

ਫ਼ਰੀਦਕੋਟ 15 ਮਾਰਚ,2024

 ਪਿਛਲੇ ਲੰਮੇ ਸਮੇਂ ਤੋਂ ਆਈ.ਟੀ.ਆਈ ਫਰੀਦਕੋਟ ਦੀ ਤਰਸਯੋਗ ਹਾਲਤ ਤੇ ਚਲਦਿਆਂ ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਦੇ ਉਪਰਾਲਿਆ ਸਦਕਾ ਹੁਣ ਇਸ ਉਦੋਗਿਕ ਸਿਖਲਾਈ ਕੇਂਦਰ ਦੀ ਨੁਹਾਰ ਬਦਲੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਵੀਆਂ ਲੀਹਾਂ ਪਾ ਰਹੀ ਹੈ।

ਉਨ੍ਹਾਂ ਦੱਸਿਆ ਕਿ 2 ਕਰੋੜ 13 ਲੱਖ 25 ਹਜਾਰ ਦੀ ਲਾਗਤ ਨਾਲ ਐਡਮਿਨਿਸਟਰੇਟਿਵ ਬਲਾਕ ਅਤੇ ਪੁਰਾਣੀ ਵਰਕਸ਼ਾਪ ਬਲਾਕ ਦੀ ਰਿਪੇਅਰ ਕਰਵਾਈ ਜਾਵੇਗੀ ਅਤੇ ਨਵੇਂ ਹਾਲ ਦੀ ਉਸਾਰੀ ਕੀਤੀ ਜਾਵੇਗੀ। ਇਹ ਕੰਮ ਨੌ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਸਬੰਧੀ ਬੋਲਦਿਆਂ ਉਹਨਾਂ ਦੱਸਿਆ ਕਿ ਆਈ.ਟੀ.ਆਈ ਵਿੱਚ ਦਸਵੀਂ ਅਤੇ ਬਾਰਵੀਂ ਤੋਂ ਉਪਰੰਤ ਬੱਚੇ ਦਾਖਲਾ ਲੈ ਕੇ ਕਿੱਤਾ ਮੁਖੀ ਕੋਰਸ ਕਰਦੇ ਹਨ ਜਿਸ ਨਾਲ ਉਹ ਫੈਕਟਰੀਆਂ, ਵੱਡੀਆਂ ਉਦੋਗਿਕ ਇਕਾਈਆਂ ਅਤੇ ਆਪਣਾ ਖੁਦ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਨ।

 ਉਹਨਾਂ ਹੈਰਾਨੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਵਿੱਦਿਅਕ ਸੰਸਥਾਵਾਂ ਵੱਲ ਕਿਉਂ ਧਿਆਨ ਨਹੀਂ ਦਿੱਤਾ। ਉਹਨਾਂ ਇਲਾਕੇ ਦੇ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਪੰਜਾਬ ਸਰਕਾਰ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਅਜਿਹੇ ਉਪਰਾਲੇ ਕਰ ਰਹੀ ਹੈ। ਜਿਸ ਨਾਲ ਨੌਜਵਾਨ ਵਰਗ ਨੂੰ ਹੁਨਰਮੰਦ ਕੀਤਾ ਜਾ ਸਕੇ। ਉਹਨਾ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਆਈ.ਟੀ.ਆਈ ਵਿੱਚ ਪੜ੍ਹ ਕੇ ਅਤੇ ਕੰਮ ਸਿਖ ਕੇ ਛੋਟੀਆਂ ਵੱਡੀਆਂ ਵਰਕਸ਼ਾਪਾਂ, ਬਿਜਲੀ ਮਹਿਕਮੇ ਅਤੇ ਆਪਣਾ ਖੁਦ ਦਾ ਕੰਮ ਕਰਨ ਲਈ ਨੌਜਵਾਨ ਪੂਰੀ ਇਕਾਗਰਤਾ ਤੇ ਮਿਹਨਤ ਨਾਲ ਇਸ ਸੰਸਥਾ ਤੋਂ ਲਾਭ ਉਠਾਉਣਗੇ।

Share post:

Subscribe

spot_imgspot_img

Popular

More like this
Related