Sunday, January 19, 2025

ਐਨਸੀਸੀ ਕੈਡਿਟਾਂ ਨੂੰ ਖੇਤਰ ਅਤੇ ਭਾਸ਼ਾ ਵਰਗੇ ਵਖਰੇਵਿਆਂ ਨੂੰ ਛੱਡ ਕੇ ਟੀਮ ਵਜੋਂ ਕੰਮ ਕਰਨ ਦੀ ਲੋੜ- ਮੇਜਰ ਜਨਰਲ

Date:

ਅੰਮ੍ਰਿਤਸਰ 21 ਮਾਰਚ

 ਮੇਜਰ ਜਨਰਲ ਮਨਜੀਤ ਸਿੰਘ ਮੋਖਾ, ਸੈਨਾ ਮੈਡਲ, ਐਡੀਸ਼ਨਲ ਡਾਇਰੈਕਟਰ ਜਨਰਲ ਐਨਸੀਸੀ ਪੰਜਾਬ,ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ 20 ਅਤੇ 21 ਮਾਰਚ 2024 ਨੂੰ  ਐਨਸੀਸੀ ਗਰੁੱਪ ਹੈੱਡਕੁਆਰਟਰ, ਅੰਮ੍ਰਿਤਸਰ ਦਾ ਦੌਰਾ ਕੀਤਾ। ਅੰਮ੍ਰਿਤਸਰ ਪਹੁੰਚਣ ‘ਤੇ ਇਹਨਾਂ ਦਾ ਸਵਾਗਤ ਬ੍ਰਿਗੇਡੀਅਰ ਕੇ.ਐਸ.ਬਾਵਾ, ਗਰੁੱਪ ਕਮਾਂਡਰ (ਐਨ.ਸੀ.ਸੀ.)ਅੰਮ੍ਰਿਤਸਰ ਨੇ ਕੀਤਾ। ਪਹਿਲੇ ਦਿਨ ਏਡੀਜੀ ਨੇ ਏਅਰ ਸਕੈਡਰਨ ਅਤੇ ਨੇਵਲ ਯੂਨਿਟ ਦਾ ਦੌਰਾ ਕੀਤਾ ਅਤੇ ਦਿਨ ਦੀ ਸਮਾਪਤੀ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਦੀ ਯਾਦ ਉੱਤੇ  ਫੁੱਲਮਾਲਾ ਚੜ੍ਹਾ ਕੇ ਕੀਤੀ। ਅੱਜ ਜਨਰਲ ਅਫਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਐਨਸੀਸੀ ਕੈਡਿਟਾਂ, ਅਸੋਸੀਏਟ ਐਨਸੀਸੀ ਅਫਸਰਾਂ, ਕੇਅਰਟੇਕਰ,ਐਨਸੀਸੀ ਗਰੁੱਪ ਦੇ ਅਫਸਰਾਂ ਅਤੇ ਸਥਾਈ ਇੰਸਟ੍ਰਕਟਰ ਸਟਾਫ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।

ਇਸ ਮੌਕੇ ਬੋਲਦਿਆਂ ਮੇਜਰ ਜਨਰਲ ਮਨਜੀਤ ਸਿੰਘ ਮੋਖਾ, ਐਸ.ਐਮ., ਏ.ਡੀ.ਜੀ., ਪੀ.ਐਚ.ਐਚ.ਐਂਡ.ਸੀ ਡਾਇਰੈਕਟੋਰੇਟ ਨੇ ਕੈਡਿਟਾਂ ਨੂੰ ਚਰਿੱਤਰ ਪਰਿਪੱਕਤਾ ਅਤੇ ਨਿਰਸਵਾਰਥ ਸੇਵਾ ਦੇ ਨਾਲ-ਨਾਲ ਅਨੁਸ਼ਾਸਨ ਅਤੇ ਆਚਰਣ ਦੇ ਉੱਚੇ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਨ, ਆਪਸੀ ਸਾਂਝ ਦੀ ਭਾਵਨਾ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਖੇਤਰ, ਭਾਸ਼ਾ, ਜਾਤ ਅਤੇ ਧਰਮ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਟੀਮ ਵਰਕ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ। ਉਹਨਾ ਅੱਗੇ ਕਿਹਾ ਕਿ ਐਨ.ਸੀ.ਸੀ. ਦਾ ਉਦੇਸ਼ ਕੈਡਿਟਾਂ ਦੇ ਸਵੈ-ਵਿਸ਼ਵਾਸ ਨੂੰ ਵਧਾਉਣਾ ਅਤੇ ਸਾਡੇ ਦੇਸ਼ ਦੇ ਅਮੀਰ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਉਤਸਾਹਿਤ ਕਰਨਾ ਹੈ। ਜਨਰਲ ਅਫਸਰ ਨੇ ਐਨ.ਸੀ.ਸੀ. ਗਰੁੱਪ ਅੰਮ੍ਰਿਤਸਰ ਅਤੇ ਇਸ ਦੀਆਂ ਇਕਾਈਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕੈਡਿਟਾਂ ਨੂੰ ਐਨ.ਸੀ.ਸੀ ਗਤੀਵਿਧੀਆਂ ਦੇ ਨਾਲ-ਨਾਲ ਵਿੱਦਿਅਕ ਖੇਤਰ ਵਿੱਚ ਵੀ ਡੂੰਘੀ ਦਿਲਚਸਪੀ ਲੈਣ ਅਤੇ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਇਹ ਦੌਰਾ ਇੱਕ ਉਤਪ੍ਰੇਰਕ ਹੋਵੇਗਾ l ਉਹਨਾਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਸਿਖਲਾਈ ਅਤੇ ਪ੍ਰਸ਼ਾਸਕੀ ਪਹਿਲੂਆਂ ਵਿੱਚ ਪੁਨਰ-ਸੁਰਜੀਤੀ ਅਤੇ ਕੀਮਤੀ ਦਿਸ਼ਾ ਪ੍ਰਦਾਨ ਕਰਨ ਉੱਤੇ ਜ਼ੋਰ ਦਿੱਤਾ l ਗਰੁੱਪ ਕਮਾਂਡਰ ਅੰਮ੍ਰਿਤਸਰ ਵੱਲੋਂ ਵਾਈਸ ਚਾਂਸਲਰ ਸ ਜਸਪਾਲ ਸਿੰਘ ਸੰਧੂ ਦਾ ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਨ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਕਰਨਲ ਅਲੋਕ ਧਾਮੀ, ਕਰਨਲ ਪੀਡੀਐਸ ਬਲ ਤੋਂ ਇਲਾਵਾ ਵੱਖ-ਵੱਖ ਐਨਸੀਸੀ ਯੂਨਿਟਾਂ ਦੇ ਕਮਾਂਡਿੰਗ ਅਫਸਰ, ਲੈਫਟੀਨੈਂਟ ਡਾ ਅਨਿਲ ਕੁਮਾਰ,ਲੈਫਟੀਨੈਂਟ ਅੰਮ੍ਰਿਤਪਾਲ ਸਿੰਘ,ਕੈਪਟਨ ਮਨੀਸ਼ ਗੁਪਤਾ, ਲੈਫਟੀਨੈਂਟ ਪ੍ਰਦੀਪ ਕਾਲੀਆ ਆਦਿ ਐਨਸੀਸੀ ਅਫਸਰ, ਵੱਖ ਵੱਖ ਯੂਨਿਟਾਂ ਦੇ ਸੂਬੇਦਾਰ ਮੇਜਰ ਹੋਰ ਐਨਸੀਸੀ ਸਟਾਫ ਅਤੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨਸੀਸੀ ਕੈਡਟ ਹਾਜ਼ਰ ਸਨ l

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...