ਕੇਜਰੀਵਾਲ ਨਹੀਂ ਦਿੰਦੇ ਅਸਤੀਫ਼ਾ ਤਾਂ ਦਿੱਲੀ ਵਿੱਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨ ?

President's rule may take place

 President’s rule may take place ਦਿੱਲੀ ਸ਼ਰਾਬ ਘਪਲੇ ਵਿੱਚ ਈਡੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ  ਦੇ ਸਰਮਥਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਇਹ ਸਵਾਲ ਵੀ ਉੱਠ ਰਹੇ ਹਨ ਕਿ ਗ੍ਰਿਫ਼ਤਾਰੀ ਤੋਂ ਬਾਅਦ ਕੀ ਹੁਣ ਅਰਵਿੰਦ ਕੇਜਰੀਵਾਲ ਅਸਤੀਫ਼ਾ ਦੇਣਗੇ ?

ਇੱਥੇ ਇਹ ਵੀ ਸਵਾਲ ਹੈ ਕਿ ਜੇ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਲਈ ਜੇਲ੍ਹ ਵਿੱਚੋਂ ਸਰਕਾਰ ਚਲਾਉਣਾ ਸੌਖਾ ਹੋਵੇਗਾ ? ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਦਿੱਲੀ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਆਓ ਇਨ੍ਹਾਂ ਚਰਚਾਵਾਂ ਉੱਤੇ ਇੱਕ-ਇੱਕ ਕਰਕੇ ਗ਼ੌਰ ਕਰਦੇ ਹਾਂ।

also read :- ਹਰਿਆਣਾ ਦੇ ਮੁੱਖ ਮੰਤਰੀ ਤੋਂ ਬਾਅਦ ਕੈਬਨਿਟ ਵਿਸਤਾਰ ਨੂੰ ਚੁਣੌਤੀ: ਵਕੀਲ ਨੇ ਹਾਈਕੋਰਟ ‘ਚ ਪਾਈ ਪਟੀਸ਼ਨ, ਮੰਤਰੀਆਂ ਦੇ ਅਹੁਦਾ ਸੰਭਾਲਣ ‘ਤੇ ਲਗਾਈ ਰੋਕ..

ਕੀ ਕੇਜਰੀਵਾਲ ਅਸਤੀਫ਼ਾ ਦੇਣਗੇ ?

ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਦੋਸ਼ੀ ਸਾਬਤ ਹੋਣ ਤੱਕ ਅਰਵਿੰਗ ਕੇਜਰੀਵਾਲ ਲਈ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਕੋਈ ਜ਼ਰੂਰੀ ਨਹੀਂ ਹੈ। ਕੇਜਰੀਵਾਲ ਤੋਂ ਅਸਤੀਫ਼ਾ ਲੈਣ ਲਈ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਦੋਸ਼ੀ ਹਨ। ਹਾਲਾਂਕਿ ਦਿੱਲੀ ਦੇ ਐਲਜੀ ਅਨੁਛੇਦ 239 AA ਦੇ ਤਹਿਤ ਸਰਕਾਰ ਨੂੰ ਭੰਗ ਕਰ ਸਕਦੇ ਹਨ ਤੇ 239 AB ਦੇ ਤਹਿਤ ਰਾਸ਼ਟਰਪਤੀ ਸ਼ਾਸਨ ਦੇ ਲਈ ਸੰਵਿਧਾਨ ਮਸ਼ਿਨਰੀ ਫੇਲ੍ਹ ਹੋਣ ਦਾ ਕਹਿ ਸਕਦੇ ਹਨ ਜਿਸ ਤੋਂ ਬਾਅਦ ਕੇਜਰੀਵਾਲ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।President’s rule may take place

[wpadcenter_ad id='4448' align='none']