Monday, January 6, 2025

ਹੋਲੀ ਦੇ ਜਸ਼ਨ ਸਵੀਪ ਗਤੀਵਿਧੀਆਂ ਸੰਗ ਮਨਾਏ ਗਏ

Date:

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਮਾਰਚ, 2024:ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਹੋਏ ਆਈ.ਪੀ.ਐੱਲ ਮੈਚ ਦੌਰਾਨ ਆਯੋਜਿਤ ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਗਤੀਵਿਧੀਆਂ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇੱਥੇ 01 ਜੂਨ, 2024 ਨੂੰ ਆਉਣ ਵਾਲੇ ਲੋਕਤੰਤਰ ਦੇ ਤਿਉਹਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਆਯੋਜਿਤ ਹੋਲੀ ਦੇ ਜਸ਼ਨਾਂ ਵਿੱਚ ਪਹੁੰਚ ਕੀਤੀ।     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਆਈ.ਪੀ.ਐਲ ਮੈਚ ਦੌਰਾਨ ਵੋਟਰ ਜਾਗਰੂਕਤਾ ਗਤੀਵਿਧੀਆਂ ਦੀ ਕਾਮਯਾਬੀ ਹੀ ਹੋਲੀ ਦੇ ਜਸ਼ਨਾਂ ਵਿੱਚ ਲੋਕਾਂ ਤੱਕ ਜਾਣ ਅਤੇ ਲੋਕਤੰਤਰ ਦੇ ਤਿਉਹਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਵਿਚਾਰ ਲੈ ਕੇ ਆਈ।     ਜ਼ਿਲ੍ਹਾ ਸਵੀਪ ਨੋਡਲ ਅਫ਼ਸਰ, ਪ੍ਰੋਫੈਸਰ ਗੁਰਬਖਸੀਸ਼ ਸਿੰਘ ਅਨਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਕਾਨੂੰਗੋ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਨੇ ਜ਼ਿਲ੍ਹੇ ਵਿੱਚ ਹੋਣ ਵਾਲੇ ਮੁੱਖ ਸਮਾਗਮਾਂ ਵਿੱਚ ਪਹੁੰਚ ਕੇ, ਹੋਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ‘ਅਸੀਂ ਵੋਟ ਜ਼ਰੂਰ ਪਾਵਾਂਗੇ’ ਅਤੇ ‘ਇਸ ਵਾਰ 70 ਪਾਰ’ ਅਤੇ ‘ ਕੋਈ ਵੀ ਵੋਟਰ ਰਹਿ ਨਾ ਜਾਵੇ’ ਦਾ ਸੰਦੇਸ਼ ਦੇ ਕੇ ਆਪਣੀ ਹਾਜ਼ਰੀ ਦਿਖਾਈ।      ਉਨ੍ਹਾਂ ਅੱਗੇ ਕਿਹਾ ਕਿ ਹੋਲੀ ਦੇ ਜੀਵੰਤ ਰੰਗ ਲੋਕਤੰਤਰ ਦੇ ਆਭਾਸੀ ਰੰਗਾਂ ਨਾਲ ਮਿਲਾ ਕੇ ਲੋਕਤੰਤਰ ਦੀ ਉੱਚ ਅਤੇ ਸ਼ੁੱਧ ਭਾਵਨਾ ਨੂੰ ਮਹਿਸੂਸ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯਕੀਨੀ ਤੌਰ ‘ਤੇ ਵੋਟ ਪਾਉਣ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਉੱਥੇ ਲਗਾਈਆਂ ਗਈਆਂ ਵੱਡੀਆਂ ਸਕਰੀਨਾਂ ‘ਤੇ ਵੀਡੀਓ ਸੰਦੇਸ਼ ਵੀ ਚਲਾਏ ਗਏ। ਇੱਥੋਂ ਤੱਕ ਕਿ ਭਾਗੀਦਾਰਾਂ ਨੇ ਭਾਰਤੀ ਚੋਣ ਕਮਿਸ਼ਨ ਦੇ ਥੀਮ ਗੀਤ “ਮੈਂ ਭਾਰਤ ਹੂ” ਦੀਆਂ ਧੁਨਾਂ ‘ਤੇ ਡਾਂਸ ਵੀ ਕੀਤਾ। ਸੀ ਈ ਓ ਪੰਜਾਬ ਦੇ ਸਟੇਟ ਆਈਕਨਜ਼ ਕ੍ਰਿਕਟਰ ਸ਼ੁਭਮਨ ਗਿੱਲ ਅਤੇ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦੇ ਸੰਦੇਸ਼ ਵੀ ਵੱਡੀਆਂ ਸਕ੍ਰੀਨਾਂ ‘ਤੇ ਚਲਾਏ ਗਏ। ਉਨ੍ਹਾਂ ਨੂੰ ਵੋਟਰ ਹੈਲਪਲਾਈਨ, ਸਕਸ਼ਮ ਐਪ, ਸੀਵਿਜਿਲ ਅਤੇ ਟੋਲ-ਫ੍ਰੀ ਨੰਬਰ 1950 ਵਰਗੀਆਂ ਚੋਣ ਕਮਿਸ਼ਨ ਤੱਕ ਪਹੁੰਚਣ ਲਈ ਚੋਣ ਕਮਿਸ਼ਨ ਦੁਆਰਾ ਵਿਕਸਤ ਮੋਬਾਈਲ ਐਪਾਂ ਬਾਰੇ ਵੀ ਜਾਣੂ ਕਰਵਾਇਆ ਗਿਆ।    ਇਲੈਕਸ਼ਨ ਮਸਕਟ ਸ਼ੇਰਾ 2.0 ਦੇ ਮਾਸਕ, ‘ਅਸੀਂ ਵੋਟ ਜ਼ਰੂਰ ਪਾਵਾਂਗੇ’ ਸੰਦੇਸ਼ ਵਾਲੇ ਮੱਗ ਅਤੇ ਵਾਹਨਾਂ ਲਈ ਸਟਿੱਕਰ ਵੀ ਉਥੇ ਮੌਜੂਦ ਲੋਕਾਂ ਨੂੰ ਵੰਡੇ ਗਏ।    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਹੋਪਅੱਪ ਥੀਮ ਪਾਰਕ ਜ਼ੀਰਕਪੁਰ, ਚਿਮਨੀ ਹਾਈਟਸ ਜ਼ੀਰਕਪੁਰ, ਫੋਰੈਸਟ ਹਿੱਲ ਰਿਜ਼ੋਰਟ ਕਰੌਰਾਂ, ਮਾਸਕ ਕਲੱਬ ਮੁਹਾਲੀ, ਔਰਾ ਵਸੀਲਾ ਰਿਜ਼ੋਰਟ ਨਡਿਆਲੀ, ਫੰਨਸਿਟੀ ਡੇਰਾਬੱਸੀ, ਵੈਲਵੇਟ ਗ੍ਰੀਨ ਬੈਂਕੁਇਟ ਜ਼ੀਰਕਪੁਰ ਸਮੇਤ ਵੱਖ-ਵੱਖ ਰਿਜ਼ੋਰਟਾਂ ਵਿੱਚ ਲੋਕਤੰਤਰ ਦਾ ਸੰਦੇਸ਼ ਦੇਣ ਲਈ ਸਵੀਪ ਟੀਮ ਦੀ ਪਹੁੰਚ ਯਕੀਨੀ ਬਣਾਈ ਗਈ।       ਉਨ੍ਹਾਂ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਜੇ ਵੀ ਵੋਟਰ ਬਣਨਾ ਚਾਹੁੰਦਾ ਹੈ, ਜਿਸ ਦੀ ਉਮਰ 1 ਅਪ੍ਰੈਲ, 2024 ਨੂੰ 18 ਸਾਲ ਦੀ ਹੋ ਜਾਵੇਗੀ, ਉਹ 5 ਮਈ, 2024 ਤੱਕ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਸਕਦਾ ਹੈ।

Share post:

Subscribe

spot_imgspot_img

Popular

More like this
Related

ਚੰਡੀਗੜ੍ਹ-ਪੰਜਾਬ ‘ਚ ਫਿਰ ਪਵੇਗਾ ਮੀਂਹ ! ਕਈ ਜ਼ਿਲਿਆਂ ਲਈ ਅਲਰਟ ਹੋਇਆ ਜਾਰੀ

Punjab and Chandigarh Weather ਵੈਸਟਰਨ ਡਿਸਟਰਬੈਂਸ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ...

ਕੰਗਨਾ ਰਨੌਤ ਦੀ ‘ਐਮਰਜੈਂਸੀ’ 17 ਜਨਵਰੀ ਨੂੰ ਵੱਡੇ ਪਰਦੇ ‘ਤੇ ਹੋਵੇਗੀ ਰਿਲੀਜ਼

Kangana Ranaut Emergency Release ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ...

ਚੰਡੀਗੜ੍ਹ ‘ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

Chandigarh Building Collapse ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੋਮਵਾਰ ਸਵੇਰੇ...