Guava Orchard Scam
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਅੱਜ ਸਵੇਰੇ ਚੰਡੀਗੜ੍ਹ ਪਹੁੰਚ ਗਈ ਹੈ। ਪਤਾ ਲੱਗਾ ਹੈ ਕਿ ਪੰਜਾਬ ਦੇ ਇਕ ਵੱਡੇ ਅਧਿਕਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ, ਦੱਸਿਆ ਜਾ ਰਿਹਾ ਹੈ ਕਿ 2023 ‘ਚ ਦਿੱਲੀ ਸ਼ਰਾਬ ਮਾਮਲੇ ‘ਚ ਵੀ ਇਸ ਅਧਿਕਾਰੀ ਨੂੰ ਸੀਬੀਆਈ ਨੇ ਤਲਬ ਕੀਤਾ ਸੀ। ਪੰਜਾਬ ਦੇ 10 ਅਫਸਰਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਨੇ ਸੰਮਨ ਜਾਰੀ ਕੀਤੇ ਸਨ, ਇਹ ਅਧਿਕਾਰੀ ਵੀ ਸ਼ਾਮਲ ਸੀ। ਇਹ ਖੁਲਾਸਾ ਹੋਇਆ ਹੈ ਕਿ ਉਕਤ ਅਧਿਕਾਰੀ ਦੀ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਅਹਿਮ ਭੂਮਿਕਾ ਸੀ।
ਚੰਡੀਗੜ੍ਹ ਤੇ ਪੰਜਾਬ ਦੇ ਵੱਡੇ ਅਧਿਕਾਰੀਆਂ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ ਹੈ।ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੇ ਘਰ ਵੀ ਈਡੀ ਦੀ ਟੀਮ ਮੌਜੂਦ ਹੈ। ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਸਥਾਨਕ ਤੇ ਪਟਿਆਲਾ ਸਥਿਤ ਰਿਹਾਇਸ਼ ‘ਤੇ ਵੀ ਈਡੀ ਨੇ ਛਾਪਾ ਮਾਰਿਆ ਹੈ। ਕਿਸੇ ਵੀ ਮੁਲਾਜ਼ਮ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਅਮਰੂਦਾਂ ਦੇ ਬਾਗ ਵੇਚਣ ਨੂੰ ਲੈ ਕੇ ਵਿਵਾਦਾਂ ‘ਚ ਰਹੀ ਹੈ।
ਦੂਜੇ ਪਾਸੇ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਐਕੁਆਇਰ ਕੀਤੀ ਜ਼ਮੀਨ ਵਿੱਚ ਅਮਰੂਦ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਦੀ ਗਬਨ ਕਰਨ ਦੇ ਦੋਸ਼ ਹੇਠ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਇਸ ਮਾਮਲੇ ਵਿੱਚ ਅੱਜ ਈਡੀ ਨੇ ਚੰਡੀਗੜ੍ਹ ਦੇ ਇੱਕ ਸੀਨੀਅਰ ਅਧਿਕਾਰੀ ਦੇ ਘਰ ਜਾ ਕੇ ਦੌਰਾ ਕੀਤਾ। ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੂਜੇ ਪਾਸੇ ਈ.ਡੀ. ਸੂਤਰਾਂ ਅਨੁਸਾਰ ਜਾਂਚ ਜਾਰੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਕੁਝ ਹੋਰ ਲੋਕ ਵੀ ਈ.ਡੀ. ਰਾਡਾਰ ‘ਤੇ ਹੈ। ਫਿਲਹਾਲ ਇਸ ਪੂਰੇ ਮਾਮਲੇ ‘ਤੇ ਕੁਝ ਸਮੇਂ ‘ਚ ਵੱਡਾ ਅਪਡੇਟ ਆਵੇਗਾ।
READ ALSO: ਆਲੂਆਂ ਤੇ ‘ਰਾਊਂਡ ਅੱਪ’ ਕੈਮੀਕਲ ਸਪਰੇਅ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ- ਡਿਪਟੀ ਕਮਿਸ਼ਨਰ
ਇਹ ਹੈ ਪੂਰਾ ਮਾਮਲਾ
ਸਾਲ 2018 ਵਿੱਚ ਜ਼ਮੀਨ ਖਰੀਦ ਕੇ ਬੂਟੇ ਲਾਏ ਗਏ ਸਨ ਪਰ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਇਹ ਬੂਟੇ 2016 ਵਿੱਚ ਲਾਏ ਗਏ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮਿਲ ਕੇ ਵਿਭਾਗ ਤੋਂ ਕਰੀਬ 137 ਕਰੋੜ ਰੁਪਏ ਦਾ ਮੁਆਵਜ਼ਾ ਲੈ ਲਿਆ।ਇਸ ਬਾਰੇ ਵਿਜੀਲੈਂਸ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ 18 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Guava Orchard Scam