Wednesday, January 1, 2025

ਮੋਗਾ ਪੁਲਿਸ ਨੇ ਬੰਬੀਹਾ ਅਤੇ ਗੋਪੀ ਲਹੌਰੀਆ ਗੈਂਗ ਦੇ 3 ਸਾਥੀਆਂ ਨੂੰ ਕੀਤਾ ਕਾਬੂ

Date:

ਮੋਗਾ, 4 ਅਪ੍ਰੈਲ –
ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਬੰਬੀਹਾ ਅਤੇ ਗੋਪੀ ਲਹੌਰੀਆ ਗੈਂਗ ਦੇ 3 ਸਾਥੀਆਂ/ਸ਼ੂਟਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਅੱਜ, ਸ੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ., ਐਸ.ਐਸ.ਪੀ ਮੋਗਾ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ.ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਪੀ.ਪੀ.ਐਸ., ਐਸ.ਪੀ (ਆਈ) ਮੋਗਾ ਦੀ ਦੇਖ-ਰੇਖ ਹੇਠ ਅਤੇ ਪੀ.ਪੀ.ਐਸ ਡੀ.ਐਸ.ਪੀ (ਡੀ) ਹਰਿੰਦਰ ਸਿੰਘ ਸੀ.ਆਈ.ਏ. ਮੋਗਾ ਟੀਮ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਵਾਲੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਨਤੀਜੇ ਵਜੋਂ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਅਤੇ ਫਿਰੌਤੀ ਦੀ ਰਕਮ ਬਰਾਮਦ ਹੋਈ। ਇਸ ਸਬੰਧੀ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਨੰਬਰ 58 ਮਿਤੀ 01/04/2024 U/S 307, 387, 120ਬੀ ਆਈ.ਪੀ.ਸੀ. ਅਤੇ 25-54-59 ਆਰਮਜ਼ ਐਕਟ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਨੇ ਦੱਸਿਆ ਕਿ 1 ਅਪ੍ਰੈਲ 2024 ਨੂੰ ਦੋ ਅਣਪਛਾਤੇ ਦੋਸ਼ੀਆਂ ਨੇ ਅੰਮ੍ਰਿਤਸਰ ਰੋਡ, ਦਸਮੇਸ਼ ਨਗਰ, ਮੋਗਾ ‘ਤੇ ਸਥਿਤ ਬੋਪਾਰਾਏ ਇਮੀਗ੍ਰੇਸ਼ਨ ਦਫ਼ਤਰ ‘ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਦਫ਼ਤਰ ਦੇ ਮਾਲਕ ਨੇ ਦੱਸਿਆ ਕਿ ਇਸ ਗੋਲੀਬਾਰੀ ਦੀ ਯੋਜਨਾ ਦਵਿੰਦਰਪਾਲ ਸਿੰਘ ਉਰਫ਼ ਗੋਪੀ ਕੈਨੇਡਾ ਨੇ ਬਣਾਈ ਸੀ। ਦਵਿੰਦਰਪਾਲ ਸਿੰਘ ਉਰਫ਼ ਗੋਪੀ ਨੇ ਗੁਰਜੀਤ ਸਿੰਘ ਨੂੰ ਮੋਬਾਈਲ ਨੰਬਰ +1(204)898-8408 ਰਾਹੀਂ ਫ਼ੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਤਫ਼ਤੀਸ਼ ਦੌਰਾਨ ਉਕਤ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਗੋਪੀ ਲਾਹੌਰੀਆ ਗੈਂਗ ਦੇ ਸ਼ੂਟਰ (1) ਲਵਪ੍ਰੀਤ ਸਿੰਘ ਉਰਫ਼ ਲੱਬੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਾਹੌਰੀਆ ਵਾਲਾ ਮੁਹੱਲਾ ਨੇੜੇ ਗੁਰਦੁਆਰਾ ਗੁਰੂਕੁਲ ਸਾਹਿਬ ਮੋਗਾ, ਥਾਣਾ ਸਿਟੀ ਸਾਊਥ ਮੋਗਾ ਜ਼ਿਲ੍ਹਾ ਮੋਗਾ ਨੂੰ ਕਾਬੂ ਕੀਤਾ ਗਿਆ ਅਤੇ (2) ਵਿਕਾਸ ਰਾਮ ਪੁੱਤਰ ਛੱਤਰੂ ਰਾਮ ਪੁੱਤਰ ਰਾਮ ਕੌਮ ਰਾਮਦਾਸੀਏ ਵਾਸੀ ਬੁੱਕਣਵਾਲਾ ਰੋਡ ਧਰਮਪਾਲ ਦੀ ਚੱਕੀ ਮੋਗਾ, ਥਾਣਾ ਸਿਟੀ ਸਾਊਥ ਮੋਗਾ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕਰਕੇ ਇੱਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 03 ਜਿੰਦਾ ਕਾਰਤੂਸ ਅਤੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. -91-ਡੀ-3304 ਇਸ ਵਾਰਦਾਤ ਵਿੱਚ ਵਰਤੀ ਗਈ ਬਰਾਮਦ ਕੀਤੀ ਗਈ। ਲਵਪ੍ਰੀਤ ਸਿੰਘ ਉਰਫ਼ ਲੱਬੀ ਅਤੇ ਵਿਕਾਸ ਰਾਮ ਉੱਤਾਨ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਨੇ 10 ਆਸ਼ਾ ਵਰਕਰਾਂ ਨੂੰ ਟੀ ਬੀ ਮੁਹਿੰਮ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਲਈ ਕੀਤਾ ਸਨਮਾਨਿਤ

ਅੰਮ੍ਰਿਤਸਰ 31 ਦਸੰਬਰ 2024-- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸਿਹਤ...

ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਚੁੱਕੇ ਜਾਣ ਸਖਤ ਕਦਮ – ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 31 ਦਸੰਬਰ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ...

ਡਾ. ਰੇਨੂੰ ਸਿੰਘ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,  31 ਦਸੰਬਰ, 2024: ਨਵੇਂ ਸਾਲ ਦੀ...

ਖੂਹ ,ਬੋਰਵੈਲ/ਟਿਊਬਵੈੱਲ ਦੀ ਖੁਦਾਈ ਸਬੰਧੀ ਹਦਾਇਤਾਂ ਜਾਰੀ

ਫਰੀਦਕੋਟ, 31 ਦਸੰਬਰ (           ) ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ....