A big accident happened
ਨਕੋਦਰ ਵਿਖੇ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਸ਼ੰਕਰ ਵਿੱਚ ਸ਼ਹੀਦਾਂ ਦੀ ਜਗ੍ਹਾ ‘ਤੇ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਨਿਸ਼ਾਨ ਦਾ ਪਾਈਪ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਰਕੇ ਕਰੰਟ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ . ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ, ਚੌਂਕੀ ਇੰਚਾਰਜ ਸ਼ੰਕਰ ਹਰਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ (63) ਵਾਸੀ ਬਜੂਹਾ ਅਤੇ ਮਹਿੰਦਰ ਪਾਲ (42) ਵਾਸੀ ਬਜੂਹਾ ਵਜੋਂ ਹੋਈ ਹੈ।A big accident happened
also read :- ਪੰਜਾਬ ‘ਚ ਮੌਸਮ ਨੂੰ ਲੈ ਕੇ ‘ਯੈਲੋ ਅਲਰਟ’ ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ
ਉਥੇ ਹੀ ਕਰਨਦੀਪ, ਗੁਰਸ਼ਿੰਦਰ, ਵਾਸੀ ਜਲੰਧਰ ਅਤੇ ਦਾਰਾ ਬਜੂਹਾ ਮਾਮੂਲੀ ਝੁਲਸੇ ਸਨ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਸ਼ਹੀਦਾਂ ਦੀ ਜਗ੍ਹਾ ਸੰਧੂ ਪਰਿਵਾਰ ਦੇ ਖੂੰਹ ‘ਤੇ ਖੇਤਾਂ ਵਿਚ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਇਕ ਸਾਈਡ ਨੂੰ ਹੋ ਗਿਆ, ਜੋ ਬਿਜਲੀ ਦੀਆਂ ਤਾਰਾ ਨਾਲ ਲੱਗ ਗਿਆ, ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ।A big accident happened