ਘਰ ਦਾ ਫਿਕਰ ਕਿਉਂ ਸਤਾਵੇ ?

Date:

Why worry about the house?
ਅੱਜ ਦੇ ਸਮੇ ਦੇ ਵਿੱਚ ਕੁੜੀ ਹੈ ਚਾਹੇ ਮੁੰਡਾ ਉਹ ਨੌਕਰੀ ਪੇਸ਼ੇ ਕਰਕੇ ਘਰੋਂ ਬਾਹਰ ਹੀ ਰਹਿੰਦੇ ਹੈ ਜਿਹੜੇ ਬੱਚੇ ਜਾਂ ਨੌਜਵਾਨ ਘਰਾਂ ਤੋਂ ਦੂਰ ਨਹੀਂ ਜਾ ਸਕਦੇ ਓਹਨਾ ਨੂੰ ਇੰਝ ਲੱਗਦਾ ਹੈ ਜਿਵੇ ਘਰਾਂ ਤੋਂ ਦੂਰ ਰਹਿਣਾ ਬਹੁਤ ਸੌਖਾ ਹੈ ਓਹਨਾ ਨੂੰ ਏਦਾਂ ਲੱਗਦਾ ਹੈ ਜਿਵੇ ਘਰਾਂ ਤੋਂ ਦੂਰ ਹੋ ਕੇ ਅਸੀਂ ਮੌਜਾਂ ਕਰਦੇ ਹਾਂ ਖੁਸ਼ ਰਹਿੰਦੇ ਹਾਂ ਪਰ ਇਹ ਗੱਲ ਕਿਉਂ ਨਹੀਂ ਕੋਈ ਜਾਣਦਾ ਕੇ ਘਰਾਂ ਤੋਂ ਦੂਰ ਰਹਿ ਕੇ ਜੋ ਹਰ ਪੱਲ ਘਰ ਦਾ ਫਿਕਰ ਸਤਾਉਂਦਾ ਹੈ ਉਹ ਦੁੱਖ ਦੁਨੀਆਂ ਦੇ ਸਾਰਿਆਂ ਦੁੱਖਾਂ ਨਾਲੋਂ ਬਹੁਤ ਵੱਡਾ ਹੈ !

ਘਰਾਂ ਤੋਂ ਦੂਰ ਵੀ ਅਸੀਂ ਘਰ ਦੀਆਂ ਮਜਬੂਰੀਆਂ ਕਰਕੇ ਹੀ ਆਉਂਦੇ ਹਾਂ ਕਿਸੇ ਸ਼ੋਂਕ ਕਰਕੇ ਨਹੀਂ , ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕੇ ਅਸੀਂ ਆਪਣੇ ਘਰੋਂ ਕਈ ਕਈ ਸਾਲ ਦੂਰ ਰਹੀਏ ਪਰ ਮਜਬੂਰੀਆਂ ਹੀ ਅਕਸਰ ਬੰਦੇ ਨੂੰ ਉਸਦੇ ਪਰਿਵਾਰ ਤੋਂ ਦੂਰ ਕਰ ਦਿੰਦੀਆਂ ਨੇ

ਪਰ ਹਰ ਪਲ ਘਰ ਦਾ ਹੀ ਫਿਕਰ ਸਤਾਉਂਦਾ ਰਹਿੰਦਾ ਹੈ ਹਰ ਸਮੇ ਮਾਂ ਦੀ ਫਿਕਰ , ਭੈਣ ਦੀ ਫਿਕਰ , ਨਿੱਕੇ ਭਰਾ ਦੀ ਫਿਕਰ ਲੱਗੀ ਰਹਿੰਦੀ ਹੈ ਕੇ ਕੀਤੇ ਘਰ ਚ ਕੋਈ ਦਿੱਕਤ ਨਾ ਆਜੇ ਕੇ, ਘਰ ਚ ਕੋਈ ਬਿਮਾਰ ਪਿਆ ਹੈ ਉਸਦੀ ਫਿਕਰ , ਘਰਦੇ ਖਰਚਿਆਂ ਦੀ ਫਿਕਰ , ਆਵਦੇ ਰਹਿਣ ਸਹਿਣ ਦੇ ਖਰਚੇ ਦੀ ਫਿਕਰ , 2 ਟਾਈਮ ਦੀ ਫਿਕਰ ਹਰ ਵੇਲੇ ਬਣੀ ਰਹਿੰਦੀ ਹੈ

ਲੋਕਾਂ ਨੂੰ ਲੱਗਦਾ ਹੁੰਦਾ ਹੈ ਕੇ ਕਾਮਿਆਂ ਦੇ ਕੋਲੇ ਤਾਂ ਬਹੁਤ ਪੈਸਾ ਦਬਿਆ ਪਿਆ ਹੋਣਾ ਦਸਦਾ ਨਹੀਂ ਪਰ ਲੋਕਾਂ ਨੂੰ ਕੌਣ ਦੱਸੇ ਕੇ ਇਕ ਤਨਖਾਹ ਦੇ ਨਾਲ ਘਰਦੇ , ਆਵਦੇ , ਪੜਾਈ ਦੇ ਅਤੇ ਰੋਟੀ ਪਾਣੀ ਦੇ ਖਰਚੇ ਕੱਢਣੇ ਕਿੰਨੇ ਔਖੇ ਹੁੰਦੇ ਨੇ
ਕਿਉਕਿ ਲੋਕ ਤਾਂ ਸਿਰਫ ਸਲਾਹਾਂ ਦੇ ਸਕਦੇ ਨੇ ਸਾਥ ਨਹੀਂ !
Why worry about the house?

Share post:

Subscribe

spot_imgspot_img

Popular

More like this
Related