Friday, December 27, 2024

ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਤੇ ਇਸ ਤਰਾਂ ਚੈਕ ਕਰੋ ਆਪਣੀ ਵੋਟ

Date:

ਸ੍ਰੀ ਮੁਕਤਸਰ ਸਾਹਿਬ, 4 ਮਈ
ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਸਹਾਇਕ ਰਿਟਰਨਿੰਗ ਅਫ਼ਸਰ ਲੰਬੀ ਡਾ: ਨਯਨ ਨੇ ਚੋਣ ਅਮਲੇ ਦੀ ਸਹੁਲਤ ਲਈ ਟੇ੍ਰਨਿੰਗ ਸਮੱਗਰੀ ਜਾਰੀ ਕੀਤੀ ਹੈ। (ਨਾਲ ਨੱਥੀ) ਇਸ ਲਈ ਉਨ੍ਹਾਂ ਨੇ ਕੁਝ ਕਿਊਆਰ ਕੋਡ ਜਾਰੀ ਕੀਤੇ ਹਨ ਜਿੰਨ੍ਹਾਂ ਨੂੰ ਸਕੈਨ ਕਰਕੇ ਕਰਮਚਾਰੀ ਵੀਵੀਪੈਟ ਮਸ਼ੀਨਾਂ ਦੀ ਵਰਤੋਂ, ਵੋਟਾਂ ਵਾਲੇ ਦਿਨ ਕੀਤੇ ਜਾਣ ਵਾਲੇ ਕੰਮਾਂ ਅਤੇ ਲੋੜੀਂਦੇ ਸਾਰੇ ਪ੍ਰਕਾਰ ਦੇ ਫਾਰਮਾਂ ਨੂੰ ਇੱਕੋ ਜਗਾ ਪ੍ਰਾਪਤ ਕਰ ਸਕਦਾ ਹੈ।
ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਦੱਸਿਆ ਕਿ ਚੋਣ ਅਮਲੇ ਨੂੰ ਆਪਣੀ ਵੋਟ ਪੋਸਟਲ ਬੈਲਟ ਤਰੀਕੇ ਨਾਲ ਪਾਉਣ ਲਈ ਆਪਣੇ ਫਾਰਮ ਵਿਚ ਭਰਨ ਲਈ ਆਪਣੇ ਹਲਕੇ ਵਿਚ ਵੋਟਰ ਸੂਚੀ ਦਾ ਭਾਗ ਤੇ ਵੋਟ ਦਾ ਸੀਰੀਅਲ ਨੰਬਰ ਚਾਹੀਦਾ ਹੁੰਦਾ ਹੈ। ਇਸ ਦੀ ਜਰੂਰਤ ਆਮ ਵੋਟਰਾਂ ਨੂੰ ਇਹ ਵੇਖਣ ਲਈ ਹੁੰਦੀ ਹੈ ਕਿ ਉਨ੍ਹਾਂ ਦਾ ਵੋਟ ਕਿੰਨ੍ਹੇ ਨੰਬਰ ਬੂਥ ਤੇ ਹੈ ਤੇ ਵੋਟਰ ਸੂਚੀ ਵਿਚ ਕਿੰਨੇ ਨੰਬਰ ਤੇ ਦਰਜ ਹੈ। ਉਕਤ ਨੂੰ ਵੇਖਣ ਲਈ ਵੋਟਰ ਹੈਲਪਲਾਈਨ ਮੋਬਾਇਲ ਐਪ ਆਪਣੇ ਮੋਬਾਇਲ ਫੋਨ ਵਿਚ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਚੋਣ ਕਮਿਸ਼ਨ ਦੇ ਲਿੰਕ  https://electoralsearch.eci.gov.in/  ਤੇ ਜਾ ਕੇ ਆਪਣੇ ਵੋਟਰ ਪਹਿਚਾਣ ਪੱਤਰ ਦਾ ਨੰਬਰ ਭਰ ਕੇ ਅਤੇ ਆਪਣੇ ਰਾਜ ਦਾ ਨਾਂਅ ਭਰ ਕੇ ਵੀ ਕੋਈ ਵੀ ਆਪਣਾ ਬੂਥ ਨੰਬਰ ਤੇ ਵੋਟ ਲਿਸਟ ਵਿਚ ਆਪਣਾ ਸੀਰੀਅਲ ਨੰਬਰ ਜਾਣ ਸਕਦਾ ਹੈ। ਇਸ ਲਈ ਵੀ ਉਨ੍ਹਾਂ ਨੇ ਨਾਲ ਨੱਥੀ ਅਨੁਸਾਰ ਕਿਉਆਰ ਕੋਡ ਜਾਰੀ ਕੀਤੇ ਹਨ ਜਿਸਨੂੰ ਸਕੈਨ ਕਰਕੇ ਵੋਟਰ ਹੈਲਪਲਾਈਨ ਐਪ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਉਕਤ ਪੋਰਟਲ ਤੇ ਜਾਇਆ ਜਾ ਸਕਦਾ ਹੈ।
ਇਸਤੋਂ ਬਿਨ੍ਹਾਂ ਐਸਐਮਐਸ ਰਾਹੀਂ ਵੀ ਤੁਸੀਂ ਆਪਣੀ ਵੋਟਰ ਸੂਚੀ ਵਿਚ ਦਰਜ ਵੇਰਵੇ ਜਾਣ ਸਕਦੇ ਹੋ। ਇਸ ਲਈ ਟਾਇਪ ਕਰੋ ECI (ਸਪੇਸ) ਤੁਹਾਡੀ ਵੋਟਰ ਆਈਡੀ ਅਤੇ ਇਸ ਨੂੰ 1950 ਨੰਬਰ ਤੇ ਐਸਐਮਐਸ ਕਰ ਦਿਓ।
ਕਿਰਪਾ ਨਾਲ ਨੱਥੀ ਕਿਊਆਰ ਕੋਡ ਜਨ ਹਿੱਤ ਵਿਚ ਪ੍ਰਕਾਸ਼ਤ ਕਰਨ ਦੀ ਖੇਚਲ ਕਰਨਾਂ ਜੀ।

Share post:

Subscribe

spot_imgspot_img

Popular

More like this
Related

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ ‘ਚ ਲਏ ਆਖਰੀ ਸਾਹ

Manmohan Singh Death  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 27 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਸਤਿਗੁਰ ਤੇ...

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...