Sunday, January 19, 2025

ਢਪਾਲੀ ਸਕੂਲ ਦੇ ਵਿਦਿਆਰਥੀਆਂ ਨੇ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਲਈ ਨਾਟਕ, ਰੰਗੋਲੀ, ਪੋਸਟਰ ਅਤੇ ਗੀਤ ਪੇਸ਼ ਕੀਤੇ

Date:

 ਬਠਿੰਡਾ, 7 ਮਈ:- ਜ਼ਿਲ੍ਹਾ ਚੋਣ ਅਫ਼ਸਰ ਬਠਿੰਡਾ ਸ਼੍ਰੀ ਜਸਪ੍ਰੀਤ ਸਿੰਘ ਆਈ.ਏ. ਐਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਕਮ ਏ.ਆਰ.ਓ. ਰਾਮਪੁਰਾ ਸ਼੍ਰੀ ਕੰਵਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਚਮਕੌਰ ਸਿੰਘ ਪ੍ਰਿੰਸੀਪਲ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਾਲੀ ਵਿਖੇ ਵੋਟਰ ਜਾਗਰੂਕਤਾ ਦੇ ਸਬੰਧ ਵਿਚ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਐਸ.ਡੀ.ਐਮ. ਕਮ ਏ.ਆਰ.ਓ. ਰਾਮਪੁਰਾ ਸ. ਕੰਵਰਜੀਤ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਸਵੀਪ ਦੇ ਇੰਚਾਰਜ ਮੈਡਮ ਰਿੰਪੀ , ਸੈਕਟਰ ਅਫ਼ਸਰ ਸ. ਗੁਰਪ੍ਰੀਤ ਸਿੰਘ ਏ ਡੀ ਓ ਤੇ ਬੀ.ਐਲ.ਓਜ ਵੀ ਸਮਾਗਮ ਵਿਚ ਪਹੁੰਚੇ। 

ਸਮਾਗਮ ਦੀ ਸ਼ੁਰੂਆਤ ਵਿੱਚ ਸ. ਸੁਖਵਿੰਦਰ ਸਿੰਘ ਲੈਕਚਰਾਰ ਪੰਜਾਬੀ ਨੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਅਤੇ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਜਿਸ ਵਿਚ ਗਿੱਧਾ, ਨਾਟਕ, ਰੰਗੋਲੀ, ਪੋਸਟਰ, ਮੇਕਿੰਗ, ਗੀਤ ਪੇਸ਼  ਕੀਤੇ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਬੈਠ ਕੇ ਇਕ ਲੜੀ ਬਣਾਉਂਦੇ ਹੋਏ ਇੰਡੀਆ ਦੇ ਨਕਸ਼ੇ ਨੂੰ ਬਣਾਉਂਦੇ ਹੋਏ ਵੋਟ ਯਕੀਨੀ ਤੌਰ ‘ਤੇ ਪਾਉਣ ਦਾ ਸੰਦੇਸ਼ ਦਿੱਤਾ। 

ਸਮਾਗਮ ਦੌਰਾਨ ਐਸ.ਡੀ.ਐਮ. ਕਮ ਏ.ਆਰ.ਓ. ਰਾਮਪੁਰਾ ਸ.ਕੰਵਰਜੀਤ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੇ ਪਹੁੰਚੇ ਸਮੂਹ ਪਤਵੰਤੇ ਹਾਜ਼ਰੀਨਾਂ, ਸਟਾਫ਼ ਤੇ ਵਿਦਿਆਰਥੀਆਂ ਨੂੰ ਵੋਟ ਪਾਉਣ ਤੇ ਪਵਾਉਣ ਲਈ ਸਹੁੰ ਚੁਕਵਾਈ ਤੇ ਸਾਰੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।  

ਪ੍ਰਿੰਸੀਪਲ ਸ.ਚਮਕੌਰ ਸਿੰਘ ਨੇ ਐਸ.ਡੀ.ਐਮ ਅਤੇ ਆਏ ਮਹਿਮਾਨਾਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਤਿਆਰੀ ਵਿੱਚ ਸੁਖਵਿੰਦਰ ਸਿੰਘ  ਲੈਕਚਰਾਰ   ਜਗਰੂਪ ਸਿੰਘ ਸ਼੍ਰੀਮਤੀ ਅਮਨਦੀਪ ਕੌਰ ਸ੍ਰੀਮਤੀ ਸੋਨੀਆ ਰਾਣੀ ਸ੍ਰੀਮਤੀ ਇੰਦਰਨੀਲ ਕੌਰ ਨੇ ਸ਼੍ਰੀਮਤੀ ਗੁਰਪ੍ਰੀਤ ਕੌਰ ਸ੍ਰੀਮਤੀ ਇੰਦਰਜੀਤ ਕੌਰ ਨੇ  ਵਿਸ਼ੇਸ਼ ਯੋਗਦਾਨ ਪਾਇਆ ।।ਇਸ ਮੌਕੇ ਸਕੂਲ ਸਟਾਫ ਵਿਚੋਂ  ਸ੍ਰੀ ਬਲਜੀਤ ਸਿੰਘ ,ਰਜਿੰਦਰ ਕੌਰ, ਅਮਨਪ੍ਰੀਤ ਕੌਰ ,ਮੱਖਣ ਪਾਲ ,ਹਰਪਾਲ ਸਿੰਘ ,ਜਗਰੂਪ ਸਿੰਘ ,ਜਸਦੀਪ ਸਿੰਘ ,ਮਨਦੀਪ ਕੌਰ ਰੀਤੂ ਸਿੰਗਲਾ ,ਇੰਦਰਜੀਤ ਕੌਰ ,ਇੰਦਰਨੀਲ ਕੌਰ ,ਅਨੂ ,ਮੀਨਾ ਰਾਣੀ ,ਕਿਰਨਜੀਤ ਕੌਰ, ਮਨੋਜ ਕੁਮਾਰ ਸੁਨੀਲ ਕੁਮਾਰ, ਰਮਨਦੀਪ ਕੌਰ ,ਜਸਵਿੰਦਰ ਕੌਰ ,ਰਮਨਦੀਪ ਕੌਰ, ਗੁਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...