ਇੱਕ ਇੱਕ ਵੋਟ ਬਹੁਤ ਜਰੂਰੀ : ਦਿਪਾਂਕਰ ਗਰਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਮਈ, 2024: ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਇੱਕ ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਇਸ ਵਾਰ 80% ਪਾਰ ਅਤੇ ਗਰੀਨ ਇਲੈਕਸ਼ਨ 2024 ਦੇ ਨਾਰਿਆਂ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਮੋਹਾਲੀ ਜ਼ਿਲ੍ਹਾ ਸਵੀਪ ਟੀਮ ਵੱਲੋਂ ਨੋਡਲ ਅਫਸਰ ਗੁਰਬਖਸ਼ਸ਼ੀਸ਼ ਸਿੰਘ ਦੀ ਅਗਵਾਈ ਹੇਠ ਸਵਰਾਜ ਟਰੈਕਟਰਾਂ ਦੀ ਫੈਕਟਰੀ ਵਿਚ ਉਹਨਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਉਣ ਅਤੇ ਸਾਡੀ ਸੋਚ ਹਰੀ ਭਰੀ ਵੋਟ ਦੇ ਤਹਿਤ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਬਤੌਰ ਮੁੱਖ ਮਹਿਮਾਨ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮ ਦਿਪਾਂਕਰ ਗਰਗ ਨੇ ਸ਼ਿਰਕਤ ਕੀਤੀ। ਸਵਰਾਜ ਟਰੈਕਟਰ ਪਲਾਂਟ ਮੋਹਾਲੀ ਦੇ ਹੈਡ ਸੰਦੀਪ ਬੰਗਾਲੀ ਨੇ ਦੱਸਿਆ ਕਿ ਸਵਰਾਜ ਟਰੈਕਟਰ ਫੈਕਟਰੀ ਦਾ 50ਵਾਂ ਵਰ੍ਹਾ ਹੈ, ਅਤੇ ਜਿਸ ਤਰ੍ਹਾਂ ਪੂਰੀ ਲਗਨ ਅਤੇ ਮਿਹਨਤ ਨਾਲ ਸਟਾਫ ਨੇ ਪਲਾਂਟ ਨੂੰ ਸਿਰਜਿਆ ਹੈ, ਉਹ 100% ਵੋਟਾਂ ਦਾ ਭੁਗਤਾਨ ਕਰਕੇ ਲੋਕਤੰਤਰ ਦੇ ਪਰਵ ਨੂੰ ਮਨਾਉਣਗੇ। ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਨੁੱਕੜ ਨਾਟਕ ਮੇਰੀ ਵੋਟ ਮੇਰਾ ਅਧਿਕਾਰ ਦੇ ਮੰਚਨ ਨਾਲ ਸਭ ਨੂੰ ਬਿਨਾਂ ਕਿਸੇ ਡਰ, ਲਾਲਚ, ਨਸ਼ਾ ਅਤੇ ਧਨ ਦੀ ਵਰਤੋਂ ਤੋਂ ਰਹਿਤ ਆਪਣੀ ਵੋਟ ਪਾਉਣ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਸੁਨੇਹਾ ਦਿੱਤਾ। ਇਸ ਦੌਰਾਨ ਸਾਰਿਆਂ ਨੂੰ ਵੋਟਿੰਗ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਐਸ ਡੀ ਐਮ ਦਿਪਾਂਕਰ ਗਰਗ ਵੱਲੋਂ ਇਸ ਦੌਰਾਨ ਗ੍ਰੀਨ ਇਲੈਕਸ਼ਨ 2024 ਦੇ ਜਿਲ੍ਹਾ ਚੋਣ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਵੱਲੋਂ ਦਿੱਤੇ ਸੁਨੇਹੇ ਤਹਿਤ ਸਵਰਾਜ ਕੰਪਲੈਕਸ ਵਿੱਚ ਬੂਟੇ ਲਗਾਏ ਗਏ ਤੇ ਸਭਨਾਂ ਨੂੰ ਇੱਕ-ਇੱਕ ਬੂਟਾ ਲਗਾਉਣ ਲਈ ਪ੍ਰੇਰਿਆ। ਇਸ ਫੈਕਟਰੀ ਵਿੱਚ ਤਕਰੀਬਨ 1600 ਵਰਕਰ ਜਿਨ੍ਹਾਂ ਵਿੱਚ 60% ਮਹਿਲਾਵਾਂ ਦੀ ਭਾਗੀਦਾਰੀ ਹੈ, ਨੂੰ ਇੱਕ ਜੂਨ ਨੂੰ ਵੋਟ ਪਾਉਣ ਵਾਲੇ ਨਿਮੰਤਰਨ ਪੱਤਰ ਵੀ ਵੰਡੇ ਗਏ। ਜ਼ਿਲ੍ਹਾ ਨੋਡਲ ਅਫਸਰ ਗੁਰਬਖਸੀਸ ਸਿੰਘ ਅੰਟਾਲ ਵੱਲੋਂ ਵਰਕਰਾ ਨੂੰ ਸਹੁੰ ਚੁੱਕਵਾਈ ਗਈ ਅਤੇ ਕਿਹਾ ਗਿਆ ਕਿ ਵੱਡੇ ਇੰਡਸਟਰੀਅਲ ਅਦਾਰਿਆ ਨੂੰ ਵੋਟ ਪਾਉਣ ਲਈ ਪ੍ਰੇਰਿਆ ਜਾਵੇ। ਪ੍ਰੋਗਰਾਮ ਦੌਰਾਨ ਪਹਿਲੀ ਵਾਰ ਵੋਟ ਪਾਉਣ ਜਾਣ ਵਾਲੇ ਵੋਟਰਾ. ਜਯੋਤੀ, ਅਮਨਦੀਪ ਕੌਰ, ਸੰਜੇ ਦਿਵਿਆਂਗਜਨ ਵੋਟਰ ਪ੍ਰਿਆ ਹਰਮਨ, ਸੰਜੀਵ ਅਤੇ ਅੰਕਿਤ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਵੱਲੌਂ ਲੋਕਤੰਤਰ ਦੀ ਮਜਬੂਤੀ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ। ਇਸ ਮੌਕੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਗੁਰਸ਼ਰਨ ਦਾਸ ਗਰਗ ਅਤੇ ਤਹਿਸੀਲਦਾਰ ਚੋਣਾਂ ਸੰਜੇ ਕੁਮਾਰ, ਸੰਜੇ ਯਾਦਵ ਡੀ ਜੀ ਐਮ, ਵਰਿੰਦਰ ਪ੍ਰੋਹਿਤ ਮੌਜੂਦ ਰਹੇ।
ਗ੍ਰੀਨ ਇਲੈਕਸ਼ਨ ਦਾ ਸੁਨੇਹਾ ਲੈ ਕੇ ਸਵੀਪ ਟੀਮ ਵੱਲੌਂ ਸਵਰਾਜ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ
Date: